ਦੋਹਾ : ਗਾਜ਼ਾ ਜੰਗਬੰਦੀ (Israel Hamas War) ਨੂੰ ਲੈ ਕੇ ਗੱਲਬਾਤ ਦਾ ਅਗਲਾ ਪੜਾਅ ਵੀਰਵਾਰ ਦੁਪਹਿਰ ਨੂੰ ਕਤਰ ਦੀ ਰਾਜਧਾਨੀ ਦੋਹਾ ਵਿੱਚ ਸ਼ੁਰੂ ਹੋਇਆ। ਦੁਨੀਆ ਭਰ ਦੇ ਦੇਸ਼ਾਂ ਦੀਆਂ ਨਜ਼ਰਾਂ ਇਸ ‘ਤੇ ਟਿਕੀਆਂ ਹੋਈਆਂ ਹਨ। ਗਾਜ਼ਾ ਸਮਝੌਤਾ ਪੱਛਮੀ (Gaza agreemen) ਏਸ਼ੀਆ ਵਿੱਚ ਜੰਗ ਨੂੰ ਰੋਕਣ ਲਈ ਇੱਕ ਅਹਿਮ ਕੜੀ ਮੰਨਿਆ ਜਾ ਰਿਹਾ ਹੈ। ਇਜ਼ਰਾਈਲੀ ਖੁਫੀਆ ਮੁਖੀ ਡੇਵਿਡ ਬਾਰਨੀਆ ਆਪਣੇ ਅਮਰੀਕਾ ਅਤੇ ਮਿਸਰ ਦੇ ਹਮਰੁਤਬਾ ਦੇ ਨਾਲ ਗੱਲਬਾਤ ਵਿੱਚ ਹਿੱਸਾ ਲੈ ਰਹੇ ਹਨ।
ਦੋਹਾ ‘ਚ ਗਾਜ਼ਾ ਜੰਗਬੰਦੀ ਸਮਝੌਤੇ ਦੀ ਗੱਲਬਾਤ ਸ਼ੁਰੂ, ਟਿਕੀਆਂ ਦੁਨੀਆ ਦੀਆਂ ਨਜ਼ਰਾਂ
