ਮੋਗਾ: BKU ਕ੍ਰਾਂਤੀਕਾਰੀ ਵੱਲੋਂ ਧਰਮਕੋਟ ਬਲਾਕ ਵਿੱਚ ਕੀਤਾ ਟਰੈਕਟਰ ਮਾਰਚ ਕੀਤਾ ਗਿਆ ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਦੇ ਬਲਾਕ ਸਕੱਤਰ ਜਗਜੀਤ ਸਿੰਘ ਸਮਰਾ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਸੰਯੁਕਤ ਕਿਸਾਨ ਮੋਰਚਾ(ਗੈਰ ਰਾਜਨੀਤਿਕ )ਅਤੇ ਕਿਸਾਨ ਮਜ਼ਦੂਰ ਮੋਰਚਾ ਨੇ ਸ਼ੰਬੂ ਅਤੇ ਖਨੌਰੀ ਬਾਰਡਰਾਂ ਤੋਂ ਸੱਦਾ ਦਿੱਤਾ ਤੇ 15 ਅਗਸਤ ਨੂੰ ਪੂਰੇ ਭਾਰਤ ਵਿੱਚ ਮੋਦੀ ਸਰਕਾਰ ਵਿਰੁੱਧ ਰੋਸ ਜ਼ਾਹਰ ਕਰਨ ਲਈ ,ਟਰੈਕਟਰ ਮਾਰਚ ਕੀਤੇ ਜਾਣ। ਇਸ ਮੌਕੇ ਬਲਾਕ ਪ੍ਰਧਾਨ ਗੁਰਜੀਤ ਸਿੰਘ ਜਲਾਲਾਬਾਦ ਨੇ ਗੱਲਬਾਤ ਕਰਦਿਆਂ ਕਿਹਾ ਕਿ ਕਿਸਾਨ ਜਥੇਬੰਦੀਆਂ 13 ਫਰਵਰੀ ਤੋਂ ਸ਼ੰਭੂ ਅਤੇ ਖਨੌਰੀ ਬਾਰਡਰਾਂ ਤੇ ਕਿਸਾਨੀ ਮੰਗਾਂ ਮਨਾਉਣ ਲਈ, ਡਟੀਆਂ ਹੋਈਆਂ ਹਨ। ਇਹ ਜਥੇਬੰਦੀਆਂ ਦਿੱਲੀ ਜਾ ਕੇ ਮੋਰਚਾ ਲਗਾਉਣਾ ਚਾਹੁੰਦੀਆਂ ਸਨ । ਪਰ, ਹਰਿਆਣੇ ਦੀ ਬੀਜੇਪੀ ਸਰਕਾਰ ਨੇ ਪੁਲਸ ਤੇ ਅਰਧ ਸੈਨਿਕ ਬਲਾਂ ਦੇ ਜੋਰ ਨਾਲ,ਸਾਨੂੰ ਹਰਿਆਣਾ ਦੇ ਬਾਰਡਰਾਂ ਤੇ ਰੋਕ ਲਿਆ। ਉਨ੍ਹਾਂ ਕਿਹਾ ਕਿ ਸ਼ੁਰੂ ਵਿੱਚ ਸਰਕਾਰ ਨੇ ਗੱਲਬਾਤ ਦੇ ਕਈ ਗੇੜ ਚਲਾਏ, ਪਰ ਹੁਣ ਸਰਕਾਰ ਘੇਸਲ ਮਾਰਕੇ ਬੈਠੀ ਹੈ। ਹਾਈ ਕੋਰਟ ਅਤੇ ਸੁਪਰੀਮ ਕੋਰਟ ਨੇ ਵੀ ਸ਼ੰਬੂ ਬਾਰਡਰ ਦੀਆਂ ਰੋਕਾਂ ਚੁੱਕਣ ਦੇ ਹੁਕਮ ਦਿੱਤੇ ਹਨ। ਉਨ੍ਹਾਂ ਸੁਪਰੀਮ ਕੋਰਟ ਨੇ ਡੈਡਲੌਕ ਖਤਮ ਕਰਕੇ, ਨਿਰਪੱਖ ਵਿਆਕਤੀਆਂ ਦੀ ਕਮੇਟੀ ਬਣਾਕੇ,ਗੱਲਬਾਤ ਰਾਹੀਂ ਮਸਲੇ ਹੱਲ ਕਰਨ ਲਈ ਵੀ ਕਿਹਾ ਹੈ।
BKU ਕ੍ਰਾਂਤੀਕਾਰੀ ਵੱਲੋਂ ਧਰਮਕੋਟ ਬਲਾਕ ‘ਚ ਕੀਤਾ ਟਰੈਕਟਰ ਮਾਰਚ, ਕੇਂਦਰ ਸਰਕਾਰ ਕੋਲੋਂ ਕੀਤੀ ਇਹ ਮੰਗ
