ਨਵੀਂ ਦਿੱਲੀ, ਦੇਸ਼ ਦੀ ਥੋਕ ਮਹਿੰਗਾਈ ਦਰ ਜੁਲਾਈ ਵਿਚ ਘਟ ਕੇ 2.04 ਫੀਸਦੀ ਰਹਿ ਗਈ। ਅੱਜ ਜਾਰੀ ਸਰਕਾਰੀ ਅੰਕੜਿਆਂ ਮੁਤਾਬਕ ਥੋਕ ਮੁੱਲ ਸੂਚਕ ਅੰਕ ਆਧਾਰਤ ਮਹਿੰਗਾਈ ਦਰ ਜੂਨ ’ਚ 3.36 ਫੀਸਦੀ ਸੀ। ਥੋਕ ਮੁੱਲ ਸੂਚਕਾਂਕ ਦੇ ਮੁੱਢਲੇ ਉਤਪਾਦਾਂ ਦੀ ਸਾਲਾਨਾ ਮਹਿੰਗਾਈ ਦਰ ਜੁਲਾਈ 2024 ਵਿੱਚ 3.08 ਫ਼ੀਸਦ ਰਹੀ, ਜਦੋਂ ਕਿ ਜੂਨ 2024 ਵਿੱਚ ਇਹ 8.80 ਫ਼ੀਸਦ ਸੀ। ਈਂਧਨ ਅਤੇ ਬਿਜਲੀ ਦੀ ਸਾਲਾਨਾ ਮਹਿੰਗਾਈ ਦਰ ਜੂਨ 2024 ਦੇ 1.03 ਫੀਸਦ ਤੋਂ ਵਧ ਕੇ 1.72 ਫ਼ੀਸਦ ਹੋ ਗਈ ਹੈ।
ਦੇਸ਼ ’ਚ ਥੋਕ ਮਹਿੰਗਾਈ ਦਰ ਜੁਲਾਈ ’ਚ ਘੱਟ ਕੇ 2.04 ਫ਼ੀਸਦ ਰਹੀ
