ਚੰਡੀਗੜ੍ਹ,11ਅਗਸਤ –ਹਿੱਟ ਐਂਡ ਰਨ ਕੇਸਾਂ ਵਿੱਚ ਮ੍ਰਿਤਕ ਦੇ ਵਾਰਸਾਂ ਨੂੰ ਦੋ ਲੱਖ ਰੁਪਏ ਅਤੇ ਜ਼ਖਮੀਆਂ ਨੂੰ ਪੰਜਾਹ ਹਜ਼ਾਰ ਰੁਪਏ ਤਕ ਦਿੱਤੇ ਜਾਂਦੇ ਹਨ ਪਰ ਇਸ ਸਕੀਮ ਬਾਰੇ ਨੱਬੇ ਫੀਸਦੀ ਤੋਂ ਵੱਧ ਲੋਕਾਂ ਨੂੰ ਪਤਾ ਨਹੀਂ ਹੈ ਤੇ ਜਿਸ ਕਰਕੇ ਲੋਕ ਕੋਈ ਸਹੂਲਤ ਲੈਣ ਵਿੱਚ ਅਸਫ਼ਲ ਨਹੀਂ ਹੁੰਦੇ।
ਕੇਂਦਰ ਸਰਕਾਰ ਦੀ ਇਸ ਸਕੀਮ ਨੂੰ ਵੱਧ ਤੋਂ ਵੱਧ ਪ੍ਰਚਾਰਨ ਲਈ ਵੀਹ ਅਗਸਤ ਨੂੰ ਚੰਡੀਗੜ੍ਹ ਦੇ ਸੈਕਟਰ 26 ਵਿਚ ਸਥਿਤ ਮਗਸੀਪਾ ਇੰਸਟੀਚਿਊਟ ਵਿੱਚ ਵਰਕਸ਼ਾਪ ਕਰਵਾਈ ਜਾ ਰਹੀ ਹੈ। ਇਸ ਵਰਕਸ਼ਾਪ ਨੂੰ ਲੀਡ ਏਜੰਸੀ ਪੰਜਾਬ ਸਟੇਟ ਰੋਡ ਸੇਫਟੀ ਕੌਂਸਲ ਵਲੋਂ ਕੀਤਾ ਜਾ ਰਹੀ ਹੈ। ਇਹ ਜਾਣਕਾਰੀ ਸੰਯੁਕਤ ਡਾਇਰੈਕਟਰ ਟ੍ਰੈਫਿਕ ਲੀਡ ਏਜੰਸੀ ਸ੍ਰੀ ਦੇਸ ਰਾਜ ਨੇ ਦਿਤੀ।
ਹਿੱਟ ਐਂਡ ਰਨ ਕੇਸਾਂ ਵਿੱਚ ਦੋ ਲੱਖ ਰੁਪਏ ਮੁਆਵਜ਼ਾ ਦਿੰਦੀ ਹੈ ਸਰਕਾਰ, ਸਕੀਮ ਦਾ ਪਤਾ ਨਾ ਹੋਣ ਕਰਕੇ,ਪੀੜਤ ਲਾਹਾ ਲੈਣ ਚ ਨਕਾਮ, ਇਸ ਬਾਰੇ ਵਰਕਸ਼ਾਪ 20 ਨੂੰ
