ਚੰਡੀਗੜ੍ਹ। ਪੰਜਾਬ ‘ਚ ਰਜਿਸਟ੍ਰੇਸ਼ਨ ਕਰਵਾਉਣੀ ਹੋਵੇਗੀ ਮਹਿੰਗੀ ਸੂਬਾ ਸਰਕਾਰ ਨੇ ਕੁਲੈਕਟਰ ਰੇਟ ਵਧਾਉਣ ਦਾ ਫੈਸਲਾ ਕੀਤਾ ਹੈ। ਕੁਝ ਜ਼ਿਲ੍ਹਿਆਂ ਨੇ ਕੁਲੈਕਟਰ ਰੇਟ ਵਧਾ ਦਿੱਤੇ ਹਨ। ਜਾਣਕਾਰੀ ਅਨੁਸਾਰ ਪਟਿਆਲਾ ਜ਼ਿਲ੍ਹੇ ਵਿੱਚ ਕੁਲੈਕਟਰ ਰੇਟਾਂ ਵਿੱਚ ਪਿਛਲੇ ਮਹੀਨੇ ਹੀ ਵਾਧਾ ਕੀਤਾ ਗਿਆ ਸੀ।
ਰਾਜ ਦੇ ਹੋਰਨਾਂ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਨੂੰ ਕੁਲੈਕਟਰ ਰੇਟਾਂ ਵਿੱਚ ਵਾਧਾ ਕਰਨ ਲਈ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ ਹਨ। ਕੁਲੈਕਟਰ ਰੇਟ ਵਧਾਉਣ ਤੋਂ ਬਾਅਦ ਸੂਬੇ ਨੂੰ 1500 ਕਰੋੜ ਰੁਪਏ ਤੋਂ ਵੱਧ ਦਾ ਮਾਲੀਆ ਮਿਲੇਗਾ। ਹਾਲਾਂਕਿ ਇਸ ਦਾ ਅਸਰ ਪ੍ਰਾਪਰਟੀ ਵਪਾਰੀਆਂ ਅਤੇ ਪ੍ਰਾਪਰਟੀ ਖਰੀਦਦਾਰਾਂ ‘ਤੇ ਪਵੇਗਾ।