15 ਅਗਸਤ ਦਾ ਸ਼ਡਿਊਲ ਜਾਰੀ, ਜਾਣੋ CM ਮਾਨ ਸਣੇ ਬਾਕੀ ਮੰਤਰੀ ਕਿੱਥੇ-ਕਿੱਥੇ ਲਹਿਰਾਉਣਗੇ ਝੰਡਾ

ਚੰਡੀਗੜ੍ਹ : ਪੰਜਾਬ ਸਰਕਾਰ ਵਲੋਂ 15 ਅਗਸਤ ਆਜ਼ਾਦੀ ਦਿਹਾੜੇ ਮੌਕੇ ਮੁੱਖ ਮੰਤਰੀ ਅਤੇ ਵਿਧਾਨ ਸਭਾ ਸਪੀਕਰ ਸਮੇਤ ਮੰਤਰੀਆਂ ਦੇ ਝੰਡਾ ਲਹਿਰਾਉਣ ਦੀ ਰਸਮ ਸਬੰਧੀ ਪ੍ਰੋਗਰਾਮ ਜਾਰੀ ਕਰ ਦਿੱਤਾ ਗਿਆ ਹੈ। ਇਸ ਪ੍ਰੋਗਰਾਮ ਮੁਤਾਬਕ ਮੁੱਖ ਮੰਤਰੀ ਭਗਵੰਤ ਮਾਨ ਜਲੰਧਰ ਵਿਖੇ ਝੰਡਾ ਲਹਿਰਾਉਣਗੇ। ਇਸ ਤੋਂ ਇਲਾਵਾ ਪੰਜਾਬ ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾਂ ਬਠਿੰਡਾ ਵਿਖੇ ਝੰਡਾ ਲਹਿਰਾਉਣਗੇ।

ਇਸ ਦੇ ਨਾਲ ਹੀ ਡਿਪਟੀ ਸਪੀਕਰ ਜੈ ਕਿਸ਼ਨ ਰੋੜੀ ਰੂਪਨਗਰ, ਮੰਤਰੀ ਹਰਪਾਲ ਸਿੰਘ ਚੀਮਾ ਪਟਿਆਲਾ, ਅਮਨ ਅਰੋੜਾ ਫਾਜ਼ਿਲਕਾ, ਡਾ. ਬਲਜੀਤ ਕੌਰ ਬਰਨਾਲਾ, ਕੁਲਦੀਪ ਸਿੰਘ ਧਾਲੀਵਾਲ ਤਰਨਤਾਰਨ, ਡਾ. ਬਲਬੀਰ ਸਿੰਘ ਸੰਗਰੂਰ, ਬ੍ਰਹਮ ਸ਼ੰਕਰ ਜਿੰਪਾ ਪਠਾਨਕੋਟ, ਲਾਲ ਚੰਦ ਕਟਾਰੂਚੱਕ ਗੁਰਦਾਸਪੁਰ ਵਿਖੇ ਝੰਡਾ ਲਹਿਰਾਉਣਗੇ।

ਇਸੇ ਤਰ੍ਹਾਂ ਲਾਲਜੀਤ ਸਿੰਘ ਭੁੱਲਰ ਫਿਰੋਜ਼ਪੁਰ, ਹਰਜੋਤ ਸਿੰਘ ਬੈਂਸ ਐੱਸ. ਏ. ਐੱਸ. ਨਗਰ, ਹਰਭਜਨ ਸਿੰਘ ਮੋਗਾ, ਚੇਤਨ ਸਿੰਘ ਜੌੜਾਮਾਜਰਾ ਮਾਨਸਾ, ਅਨਮੋਲ ਗਗਨ ਮਾਨ ਐੱਸ. ਬੀ. ਐੱਸ. ਨਗਰ, ਬਲਕਾਰ ਸਿੰਘ ਲੁਧਿਆਣਾ ਅਤੇ ਗੁਰਮੀਤ ਸਿੰਘ ਖੁੱਡੀਆਂ ਅੰਮ੍ਰਿਤਸਰ ਵਿਖੇ ਝੰਡਾ ਲਹਿਰਾਉਣ ਦੀ ਰਸਮ ਅਦਾ ਕਰਨਗੇ।

Leave a Reply

Your email address will not be published. Required fields are marked *