ਪੰਜਾਬ ਤੋਂ ਆਲੂਆਂ ਦੀ ਖ਼ਰੀਦ ਕਰ ਸਕਦਾ ਹੈ ਉੜੀਸਾ: ਖੁਰਾਕ ਮੰਤਰੀ

ਭੁਵਨੇਸ਼ਵਰ, ਉੜੀਸਾ ਸਰਕਾਰ ਸਪਲਾਈ ਵਿਚ ਸੁਧਾਰ ਕਰਨ ਅਤੇ ਕੀਮਤਾਂ ਘਟਾਉਣ ਦੇ ਮੱਦੇਨਜ਼ਰ ਪੰਜਾਬ ਤੋਂ ਆਲੂਆਂ ਦੀ ਖ਼ਰੀਦ ਕਰ ਸਕਦੀ ਹੈ। ਖ਼ੁਰਾਕ ਸਪਲਾਈ ਅਤੇ ਖਪਤਕਾਰ ਕਲਿਆਣ ਮੰਤਰੀ ਕ੍ਰਿਸ਼ਨ ਚੰਦਰ ਪਾਤਰਾ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਉੱਤਰ ਪ੍ਰਦੇਸ਼ ਤੋਂ ਖਰੀਦ ਦੇ ਬਾਵਜੂਦ ਆਲੂ ਦੀ ਕੀਮਤ 45 ਰੁਪਏ ਪ੍ਰਤੀ ਕਿਲੋ ‘ਤੇ ਬਣੀ ਰਹੀ। ਗੁਆਂਢੀ ਸੂਬਾ ਪੱਛਮੀ ਬੰਗਾਲ ਤੋਂ ਜਰੂਰਤ ਯੋਗ ਸਪਲਾਈ ਨਾ ਹੋਣ ਕਾਰਨ ਉੜੀਸਾ ਵਿੱਚ ਆਲੂ ਦੀਆਂ ਕੀਮਤਾਂ ਵਿਚ ਵਾਧਾ ਹੋਇਆ ਹੈ। ਪਾਤਰਾ ਨੇ ਕਿਹਾ ਕਿ ਅਸੀਂ ਹੁਣ ਉੱਤਰ ਪ੍ਰਦੇਸ਼ ਤੋਂ ਆਲੂ ਖਰੀਦ ਰਹੇ ਹਾਂ, ਜੇ ਲੋੜ ਪਈ ਤਾਂ ਅਸੀਂ ਪੰਜਾਬ ਤੋਂ ਵੀ ਦਰਾਮਦ ਕਰਾਂਗੇ।

ਕਟਕ ਦੇ ਇੱਕ ਪ੍ਰਮੁੱਖ ਥੋਕ ਬਾਜ਼ਾਰ ਛਤਰ ਬਾਜ਼ਾਰ ਵਿੱਚ ਸੋਮਵਾਰ ਨੂੰ ਯੂਪੀ ਅਤੇ ਪੱਛਮੀ ਬੰਗਾਲ ਦੋਵਾਂ ਦੇ ਆਲੂਆਂ ਦੀ ਵਿਕਰੀ 40 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਰਹੀ। ਉੜੀਸਾ ਦੇ ਮੁੱਖ ਮੰਤਰੀ ਮੋਹਨ ਚਰਨ ਮਾਝੀ ਨੇ ਨਵੀਂ ਦਿੱਲੀ ਵਿੱਚ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨਾਲ ਮੁਲਾਕਾਤ ਦੌਰਾਨ ਸੂਬੇ ਵਿੱਚ ਆਲੂ ਦੀ ਸਪਲਾਈ ਨੂੰ ਸੁਚਾਰੂ ਬਣਾਉਣ ਦੀ ਬੇਨਤੀ ਕੀਤੀ ਸੀ।

Leave a Reply

Your email address will not be published. Required fields are marked *