ਜਲੰਧਰ : ਪੰਥਕ ਧਿਰਾਂ ਦੀ ਬੇਨਤੀ ‘ਤੇ ਵਿਚਾਰ ਕਰਦਿਆਂ ਅਸੀਂ ਸਾਂਝੇ ਤੌਰ ‘ਤੇ ਰਾਏ ਕਰਕੇ 19 ਅਗਸਤ 2024 ਨੂੰ ਇਤਿਹਾਸਕ ਧਰਤੀ ਬਾਬਾ ਬਕਾਲਾ ਸਾਹਿਬ ਵਿਖੇ ਰੱਖੜ ਪੁੰਨਿਆਂ ਦੇ ਮੌਕੇ ‘ਤੇ ਸਵੇਰੇ 11 ਵਜੇ ਤੋਂ ਦੁਪਹਿਰ 3 ਵਜੇ ਤੱਕ ਇੱਕ ਵਿਸ਼ਾਲ ਪੰਥਕ ਇਕੱਤਰਤਾ/ ਕਾਨਫਰੰਸ ਕਰਨ ਦਾ ਫੈਸਲਾ ਕੀਤਾ ਹੈ, ਤਾਂ ਜੋ ਸਿੱਖ ਪੰਥ ਨੂੰ ਦਰਪੇਸ਼ ਮਸਲਿਆਂ ਬਾਰੇ ਵਿਚਾਰ-ਚਰਚਾ ਕੀਤੀਆਂ ਜਾ ਸਕਣ ਅਤੇ ਇੱਕ ਨਿਸ਼ਾਨ ਹੇਠ ਇਕੱਠੇ ਹੋ ਕੇ ਸਿੱਖ ਪੰਥ ਆਪਣੀ ਸ਼ਕਤੀ ਨੂੰ ਬੁਲੰਦ ਕਰ ਸਕੇ ਤੇ ਸਮੇਂ ਦੀਆਂ ਸਰਕਾਰਾਂ ਵੱਲੋਂ ਕੀਤੇ ਜਾ ਰਹੇ ਤਸ਼ੱਦਦ ਨੂੰ ਥੰਮ੍ਹ ਸਕੀਏ, ਬੰਦੀ ਸਿੰਘਾਂ ਨੂੰ ਰਿਹਾਅ ਕਰਵਾਉਣ ਤੇ ਸਾਰੇ ਪ੍ਰਮੁੱਖ ਮਸਲਿਆਂ ਉੱਪਰ ਵਿਚਾਰ ਕਰਨ ਤੇ ਅਗਲੇਰੀ ਰਣਨੀਤੀ ਤੈਅ ਕਰਨ ਲਈ ਇਸ ਕਾਨਫਰੰਸ ਦੇ ਵਿੱਚ ਹੁੰਮ ਹੁੰਮਾ ਕੇ ਪੁੱਜੀਏ।
ਰੱਖੜ ਪੁੰਨਿਆ ਮੌਕੇ ਪੰਥਕ ਧਿਰਾਂ ਵੱਲੋਂ ਬਾਬਾ ਬਕਾਲਾ ਸਾਹਿਬ ਵਿਖੇ 19 ਨੂੰ ਹੋਵੇਗੀ ਵਿਸ਼ਾਲ ਪੰਥਕ ਕਾਨਫਰੰਸ : ਖਾਲਸਾ
