ਫਿਰੋਜ਼ਪੁਰ : ਬੀਐੱਸਐਫ ਨੇ ਪਾਕਿਸਤਾਨ ਤੋਂ ਆ ਰਹੇ ਡ੍ਰੋਨ ਨੂੰ ਫਾਇਰਿੰਗ ਕਰ ਕੇ ਸੁੱਟ ਲਿਆ। ਬਾਅਦ ’ਚ ਤਲਾਸ਼ੀ ਦੌਰਾਨ ਉਸ ਵਿੱਚੋਂ 568 ਗ੍ਰਾਮ ਹੈਰੋਇਨ ਦਾ ਪੈਕੇਟ ਬਰਾਮਦ ਹੋਇਆ। ਜਾਣਕਾਰੀ ਅਨੁਸਾਰ ਸੋਮਵਾਰ ਸਵੇਰੇ ਬੀਐੱਸਐੱਫ ਦੀ 116 ਬਟਾਲੀਅਨ ਨੇ ਤਲਾਸ਼ੀ ਮੁਹਿੰਮ ਦੌਰਾਨ ਭਾਰਤ-ਪਾਕਿ ਸਰਹੱਦ ਨੇੜੇ ਪਾਕਿਸਤਾਨ ਤੋਂ ਆ ਰਹੇ ਡ੍ਰੋਨ ਨੂੰ ਡੇਗ ਕੇ 568 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ। ਬੀਐੱਸਐੱਫ ਨੇ ਇਸ ਸਬੰਧੀ ਮਾਮਲਾ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਭਾਰਤ-ਪਾਕਿ ਸਰਹੱਦ ਨੇੜੇ ਬੀਐੱਸਐਫ ਨੇ ਪਾਕਿਸਤਾਨ ਤੋਂ ਆਇਆ ਡ੍ਰੋਨ ਤੇ 568 ਗ੍ਰਾਮ ਹੈਰੋਇਨ ਕੀਤਾ ਬਰਾਮਦ
