ਚੰਡੀਗੜ : ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੂੰ ਅੱਜ ਰਾਜ ਭਵਨ ਵਿਖੇ ਵਿਦਾਇਗੀ ਪਾਰਟੀ ਦਿੱਤੀ ਗਈ । ਇਸ ਮੌਕੇ ਬਨਵਾਰੀ ਲਾਲ ਪੁਰੋਹਿਤ ਨੇ ਸੰਬੋਧਨ ਕਰਦਿਆਂ ਕਿਹਾ ਕਿ ਉਹ ਕਿਸੇ ਨਾਲ ਵੈਰ ਵਿਰੋਧ ਰੰਜਿਸ਼ ਲੈ ਕੇ ਨਹੀਂ ਜਾ ਰਹੇ। ਉਹਨਾਂ ਨੂੰ ਪੰਜਾਬ ਵਿੱਚ ਬਹੁਤ ਪਿਆਰ ਤੇ ਸਤਿਕਾਰ ਮਿਲਿਆ ਹੈ। ਉਹਨਾਂ ਇਹ ਵੀ ਕਿਹਾ ਕਿ ਪੰਜਾਬ ਦੇ ਲੋਕ ਬਹੁਤ ਮਿਹਨਤੀ ਹਨ ਅਤੇ ਅੱਗੇ ਵਧਣ ਦੀ ਦ੍ਰਿੜ ਇੱਛਾ ਰੱਖਦੇ ਹਨ।
ਰਾਜ ਭਵਨ ‘ਚ ਹੋਈ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਦੀ ਵਿਦਾਇਗੀ ਪਾਰਟੀ, ਪੁਰੋਹਿਤ ਬੋਲੇ- ਪੰਜਾਬ ‘ਚ ਮਿਲਿਆ ਬਹੁਤ ਮਾਣ ਸਤਿਕਾਰ
