ਡੇਰਾਬੱਸੀ, ਪੰਜਾਬ ਵਿਜੀਲੈਂਸ ਬਿਊਰੋ ਵਲੋਂ ਅੱਜ ਡੇਰਾਬੱਸੀ ਪਟਵਾਰਖ਼ਾਨੇ ’ਚ ਛਾਪਾ ਮਾਰਿਆ ਗਿਆ। ਇਸ ਦੌਰਾਨ ਪਟਵਾਰੀ ਤਜਿੰਦਰ ਸਿੰਘ ਭੱਟੀ ਅਤੇ ਉਸ ਦੇ ਸਾਥੀ ਸੁਰਿੰਦਰ ਸਿੰਘ ਨੂੰ ਰਿਸ਼ਵਤਖ਼ੋਰੀ ਦੇ ਮਾਮਲੇ ਵਿਚ ਗ੍ਰਿਫ਼ਤਾਰ ਕੀਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਇਨ੍ਹਾਂ ਦੋਵਾਂ ਨੇ ਫਰਦ ਬਦਲ ਕਰਨ ਦੇ ਮਾਮਲੇ ਵਿੱਚ ਡੇਢ ਲੱਖ ਰੁਪਏ ਦੀ ਮੰਗ ਕੀਤੀ ਸੀ ਅਤੇ ਇਕ ਲੱਖ 20 ਹਜ਼ਾਰ ਰੁਪਏ ਵਿਚ ਸੌਦਾ ਤੈਅ ਹੋਇਆ ਸੀ। ਇਸ ਸਬੰਧੀ ਕੰਮ ਹੋ ਗਿਆ ਸੀ ਤੇ ਅੱਜ ਵਿਅਕਤੀ ਵੱਲੋਂ ਪੈਸੇ ਦੇਣ ਲਈ ਆਉਣਾ ਸੀ ਜਿਸ ਦੌਰਾਨ ਦੋਵਾਂ ਨੂੰ ਰਿਕਾਰਡਿੰਗ ਦੇ ਆਧਾਰ ’ਤੇ ਗ੍ਰਿਫ਼ਤਾਰ ਕੀਤਾ ਗਿਆ।
ਵਿਜੀਲੈਂਸ ਵੱਲੋਂ ਰਿਸ਼ਵਤ ਲੈਣ ਦੇ ਦੋਸ਼ ਹੇਠ ਪਟਵਾਰੀ ਅਤੇ ਸਾਥੀ ਕਾਬੂ
