ਦੋਦਾ : ਦੁੱਖ ਇਸ ਗੱਲ ਦਾ ਹੈ ਕਿ ਪੰਥ ਦੇ ਨਾਂ ’ਤੇ ਰਾਜਨੀਤੀ ਕਰਨ ਵਾਲਿਆਂ ਨੇ ਇਸਤੋਂ ਪਹਿਲਾਂ ਇਹ ਕੰਮ ਨਹੀਂ ਕੀਤੇ। ਅਜ਼ਾਦੀ ਤੋਂ ਬਾਅਦ ਪਹਿਲੀ ਨਹਿਰ ਬਣਨ ਲੱਗੀ ਹੈ ਜਿਸਦਾ ਨਾਂ ‘ਮਾਲਵਾ ਨਹਿਰ’ ਰੱਖਿਆ ਗਿਆ ਹੈ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਅੱਜ ਦੋਦਾ ਵਿਖੇ ‘ਮਾਲਵਾ ਨਹਿਰ’ ਦੇ ਪ੍ਰੋਜੈਕਟ ਦਾ ਮੁਆਇਨਾ ਕਰਨ ਲਈ ਪੁੱਜੇ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਨੇ ਕਿਹਾ ਇਹ ਕੰਮ 40 ਸਾਲ ਪਹਿਲਾਂ ਹੋ ਸਕਦਾ ਸੀ ਪਰ ਪਿਛਲੀਆਂ ਸਰਕਾਰਾਂ ਨੇ ਕੁਝ ਨਹੀਂ ਕੀਤਾ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਦੱਸਿਆ ਕਿ ਰਾਜਸਥਾਨ ਨਹਿਰ ’ਚ 18 ਹਜ਼ਾਰ ਕਿਊਸਕ ਪਾਣੀ ਆਉਂਦਾ ਹੈ ਜੋਕਿ ਰਾਜਸਥਾਨ ਨੂੰ ਜਾਂਦਾ ਹੈ ਜਿਸ ਵਿੱਚੋਂ ਪੰਜਾਬ ਦੇ ਲੋਕ ਪਾਣੀ ਨਹੀਂ ਵਰਤ ਸਕਦੇ।
ਮੁੱਖ ਮੰਤਰੀ ਨੇ ਕੀਤਾ ਐਲਾਨ, ਕਿਹਾ- 149 ਕਿਲੋਮੀਟਰ ਲੰਬੀ ਕੱਢੀ ਜਾਵੇਗੀ ‘ਮਾਲਵਾ ਨਹਿਰ’, 2 ਲੱਖ ਏਕੜ ਲਈ ਦਿੱਤੇ ਜਾਣਗੇ 500 ਮੋਘੇ
