ਡਿਜੀਟਲ ਡੈਸਕ, ਨਈ ਦੁਨੀਆ : ਭਿਆਨਕ ਗਰਮੀ ਦੌਰਾਨ ਮੌਸਮ ਵਿਭਾਗ ਨੇ ਰਾਹਤ ਦੀ ਖਬਰ ਦਿੱਤੀ ਹੈ। ਮੌਸਮ ਵਿਭਾਗ ਨੇ ਕਿਹਾ ਹੈ ਕਿ ਜੇਕਰ ਹਾਲਾਤ ਅਨੁਕੂਲ ਰਹੇ ਤਾਂ ਅਗਲੇ 5 ਦਿਨਾਂ ‘ਚ ਮੌਨਸੂਨ ਕੇਰਲ ‘ਚ ਦਸਤਕ ਦੇ ਦੇਵੇਗਾ। ਕੇਰਲ ‘ਚ ਪਿਛਲੇ ਇਕ ਹਫ਼ਤੇ ਤੋਂ ਮੌਨਸੂਨ ਤੋਂ ਪਹਿਲਾਂ ਦੀਆਂ ਗਤੀਵਿਧੀਆਂ ਚੱਲ ਰਹੀਆਂ ਹਨ ਤੇ ਤਾਪਮਾਨ ‘ਚ ਵੀ ਕਾਫ਼ੀ ਗਿਰਾਵਟ ਦਰਜ ਕੀਤੀ ਗਈ ਹੈ। ਜ਼ਿਕਰਯੋਗ ਹੈ ਕਿ ਇਸ ਸਮੇਂ ਉੱਤਰੀ ਭਾਰਤ ‘ਚ ਬੇਹੱਦ ਗਰਮੀ ਹੈ। ਕਈ ਸ਼ਹਿਰਾਂ ‘ਚ ਰਾਤ 10 ਵਜੇ ਤਕ ਵੀ ਹਵਾ ‘ਚ ਤਪਸ਼ ਮਹਿਸੂਸ ਹੋ ਰਹੀ ਹੈ। ਦਿੱਲੀ, ਹਰਿਆਣਾ, ਪੰਜਾਬ, ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼ ਤੇ ਮਹਾਰਾਸ਼ਟਰ ਬੁਰੀ ਤਰ੍ਹਾਂ ਤਪ ਰਹੇ ਹਨ। ਰਾਜਸਥਾਨ ‘ਚ ਵੀ ਪਿਛਲੇ 4 ਦਿਨਾਂ ‘ਚ ਗਰਮੀ ਕਾਰਨ 24 ਲੋਕਾਂ ਦੀ ਮੌਤ ਹੋ ਚੁੱਕੀ ਹੈ। ਰਾਜਸਥਾਨ ਦੇ ਜੈਸਲਮੇਰ ਸ਼ਹਿਰ ਨਾਲ ਲੱਗਦੀ ਭਾਰਤ-ਪਾਕਿਸਤਾਨ ਸਰਹੱਦ ‘ਤੇ ਤਾਪਮਾਨ 55 ਡਿਗਰੀ ਨੂੰ ਪਾਰ ਕਰ ਗਿਆ ਹੈ।
ਅਗਲੇ 5 ਦਿਨਾਂ ‘ਚ ਕੇਰਲ ਪਹੁੰਚ ਜਾਵੇਗਾ ਮੌਨਸੂਨ, ਮੌਸਮ ਵਿਭਾਗ ਨੇ ਦਿੱਤਾ ਤਾਜ਼ਾ ਅਪਡੇਟ
