ਦਸੂਹਾ : ਅੱਜ ਸਵੇਰੇ ਗੜ੍ਹਦੀਵਾਲਾ ਹੁਸ਼ਿਆਰਪੁਰ ਰੋਡ ਦਸੂਹਾ ਨਜ਼ਦੀਕ ਪਿੰਡ ਬਾਜਵਾ ਵਿਖੇ 3 ਨਕਾਬਪੋਸ਼ਾਂ ਮੋਟਰਸਾਈਕਲ ਸਵਾਰ ਵਿਅਕਤੀਆਂ ਵੱਲੋਂ ਪਿੰਡ ਬਾਜਵਾ ਦੇ ਸਕੂਲ ਕੋਲ ਅਪਣੇ ਮੋਟਰਸਾਈਕਲ ਦੇ ਨਾਲ ਖੜੇ ਗੁਰਮੀਤ ਸਿੰਘ ਪੁੱਤਰ ਬਲਵੰਤ ਸਿੰਘ ਵਾਸੀ ਪਿੰਡ ਪੰਨਵਾਂ ਤੇ ਠੇਕੇਦਾਰ ਸਤਵਿੰਦਰ ਸਿੰਘ ਸੱਤੀ ਪੁੱਤਰ ਕਰਤਾਰ ਸਿੰਘ ਵਾਸੀ ਪਿੰਡ ਬਾਜਵਾ ਦਾ ਤੇਜ਼ ਹਥਿਆਰਾਂ ਨਾਲ ਹੱਲਾ-ਗੁੱਲਾ ਕਰ ਕੇ ਵੱਢ-ਟੁੱਕ ਕਰਕੇ ਫਰਾਰ ਹੋਣ ਵਿੱਚ ਸਫਲ ਹੋ ਗਏ। ਦੋਵੇਂ ਗੰਭੀਰ ਜ਼ਖ਼ਮੀਆਂ ਨੂੰ ਸਿਵਲ ਹਸਪਤਾਲ ਦਸੂਹਾ ਵਿਖੇ ਦਾਖਲ ਕਰਵਾਇਆ ਗਿਆ ਜਿੱਥੇ ਗੁਰਮੀਤ ਸਿੰਘ ਪੁੱਤਰ ਬਲਵੰਤ ਸਿੰਘ ਦੀ ਮੋਤ ਹੋ ਗਈ। ਮ੍ਰਿਤਕ 27 ਸਾਲਾ ਗੁਰਮੀਤ ਸਿੰਘ ਤਿੰਨ ਭੈਣਾਂ ਦਾ ਇਕਲੋਤਾ ਭਰਾ ਸੀ ਤੇ ਕੁਆਰਾ ਸੀ ਅਤੇ ਠੇਕੇਦਾਰ ਸਤਵਿੰਦਰ ਸਿੰਘ ਸੱਤੀ ਪਿੰਡ ਬਾਜਵਾ ਗੰਭੀਰ ਜ਼ਖ਼ਮੀ ਹਾਲਤ ਵਿੱਚ ਪਾਇਆ ਗਿਆ।
ਦਸੂਹਾ ’ਚ ਦਿਨ ਦਿਹਾੜੇ ਤਿੰਨ ਮੋਟਰਸਾਈਕਲ ਸਵਾਰ ਨਕਾਬਪੋਸ਼ਾਂ ਨੇ 2 ਨੌਜਵਾਨਾਂ ਦੀ ਕੀਤੀ ਵੱਢ-ਟੁੱਕ, 1 ਦੀ ਮੌਤ ਤੇ ਇਕ ਗੰਭੀਰ ਜ਼ਖ਼ਮੀ
