ਲੁਧਿਆਣਾ : ਬੀਤੇ ਦਿਨੀਂ ਸ਼ਿਵ ਸੈਨਾ ਆਗੂ ਸੰਦੀਪ ਗੋਰਾ ਥਾਪਰ ਉਪਰ ਹੋਏ ਹਮਲੇ ਦੀ ਉੱਚ ਪੱਧਰੀ ਜਾਂਚ ਦੀ ਮੰਗ ਕਰਦੇ ਗੋਰਾ ਥਾਪਰ ਦੀ ਪਤਨੀ ਰੀਟਾ ਥਾਪਰ ਨੇ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨਾਲ ਮੁਲਾਕਾਤ ਕੀਤੀ। ਚੰਡੀਗੜ੍ਹ ਵਿਖੇ ਰਾਜਪਾਲ ਨਾਲ ਮੁਲਾਕਾਤ ਮੌਕੇ ਸ਼ਿਵ ਸੈਨਾ ਪੰਜਾਬ ਦੇ ਕੌਮੀ ਚੇਅਰਮੈਨ ਰਜੀਵ ਟੰਡਨ ਵੀ ਉਨ੍ਹਾਂ ਦੇ ਨਾਲ ਸਨ। ਥਾਪਰ ਦੀ ਪਤਨੀ ਨੇ ਸਿਵਲ ਹਸਪਤਾਲ ਬਾਹਰ ਪੰਜ ਜੁਲਾਈ ਨੂੰ ਪਤੀ ਉਪਰ ਨਿਹੰਗ ਬਾਣੇ ਵਿੱਚ ਗਰਮ ਖਿਆਲੀਆਂ ਵੱਲੋਂ ਕੀਤੇ ਜਾਣ ਲੇਵਾ ਹਮਲੇ ਦੀ ਪੜਤਾਲ ਕੌਮੀ ਜਾਂਚ ਏਜੰਸੀ ਐੱਨਆਈਏ ਤੋਂ ਕਰਵਾਉਣ ਦੀ ਮੰਗ ਕੀਤੀ। ਰੀਟਾ ਥਾਪਰ ਮੁਤਾਬਕ ਉਸਦੇ ਪਤੀ ਸਮੇਤ ਹੋਰ ਹਿੰਦੂ ਆਗੂਆਂ ਨੂੰ ਲੰਮੇ ਸਮੇਂ ਤੋਂ ਗਰਮ ਖਿਆਲੀਆਂ ਵੱਲੋਂ ਧਮਕਾਇਆ ਜਾ ਰਿਹਾ ਹੈ।
ਸ਼ਿਵ ਸੈਨਾ ਆਗੂ ਸੰਦੀਪ ਗੋਰਾ ਥਾਪਰ ਦੀ ਪਤਨੀ ਨੇ ਰਾਜਪਾਲ ਨਾਲ ਕੀਤੀ ਮੁਲਾਕਾਤ, ਐੱਨਆਈਏ ਤੋਂ ਹਮਲੇ ਦੀ ਜਾਂਚ ਕਰਵਾਉਣ ਦੀ ਕੀਤੀ ਮੰਗ
