ਮਿਲਵਾਕੀ : ਰਾਸ਼ਟਰਪਤੀ ਚੋਣਾਂ ਦੇ ਮੱਦੇਨਜ਼ਰ ਅਮਰੀਕਾ ‘ਚ ਰਾਜਨੀਤੀ ਆਪਣੇ ਸਿਖਰਾਂ ‘ਤੇ ਹੈ। ਰਿਪਬਲਿਕਨ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਡੋਨਾਲਡ ਟਰੰਪ ਨੂੰ ਗੋਲੀ ਲੱਗਣ ਤੋਂ ਬਾਅਦ ਬਾਇਡਨ ਤੇ ਉਨ੍ਹਾਂ ਦਾ ਪ੍ਰਸ਼ਾਸਨ ਬੈਕਫੁੱਟ ‘ਤੇ ਹੈ। ਇਸ ਦੌਰਾਨ ਹਮਲੇ ਤੋਂ ਬਾਅਦ ਟਰੰਪ ਇਕ ਵਾਰ ਫਿਰ ਸਭ ਦੇ ਸਾਹਮਣੇ ਆ ਗਏ ਹਨ।
ਦਰਅਸਲ ਮਿਲਵਾਕੀ ‘ਚ ਰਿਪਬਲਿਕਨ ਨੈਸ਼ਨਲ ਕਨਵੈਨਸ਼ਨ ਦੇ ਆਖਰੀ ਦਿਨ ਟਰੰਪ ਸਟੇਜ ‘ਤੇ ਹਾਵੀ ਰਹੇ। ਬਟਲਰ- ਟਰੰਪ ਨੂੰ ਪੈਨਸਿਲਵੇਨੀਆ ‘ਚ ਇਕ ਰੈਲੀ ਦੌਰਾਨ ਗੋਲੀ ਲੱਗਣ ਤੋਂ ਬਾਅਦ ਉਨ੍ਹਾਂ ਦੇ ਸੱਜੇ ਕੰਨ ‘ਤੇ ਪੱਟੀ ਬੰਨ੍ਹ ਕੇ ਦੇਖਿਆ ਗਿਆ। ਜਦੋਂ ਟਰੰਪ ਸਟੇਜ ‘ਤੇ ਆਏ ਤਾਂ ‘ਯੂਐਸਏ, ਯੂਐਸਏ’ ਦੇ ਨਾਅਰੇ ਲਗਾਏ ਜਾ ਰਹੇ ਸਨ ਅਤੇ ਰਾਸ਼ਟਰੀ ਗੀਤ ‘ਗੌਡ ਬਲੈਸ ਅਮਰੀਕਾ’ ਵੱਜ ਰਿਹਾ ਸੀ।