ਮੋਹਿੰਦਰ ਭਗਤ ਨੇ CM ਮਾਨ ਦੀ ਮੌਜੂਦਗੀ ‘ਚ ਚੁੱਕੀ ਸਹੁੰ

ਜਲੰਧਰ – ਜਲੰਧਰ ਵੈਸਟ ਤੋਂ ਨਵੇਂ ਚੁਣੇ ਗਏ ਵਿਧਾਇਕ ਮੋਹਿੰਦਰ ਭਗਤ ਨੇ ਆਪਣੇ ਅਹੁਦੇ ਲਈ ਸਹੁੰ ਚੁੱਕ ਲਈ ਹੈ। ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਉਨ੍ਹਾਂ ਨੂੰ ਆਪਣੇ ਦਫ਼ਤਰ ਵਿਚ ਵਿਧਾਇਕ ਵਜੋਂ ਸਹੁੰ ਚੁਕਾਈ। ਇਸ ਦੇ ਨਾਲ ਹੀ ਹੁਣ ਮੋਹਿੰਦਰ ਭਗਤ ਰਸਮੀ ਤੌਰ ‘ਤੇ ਜਲੰਧਰ ਵੈਸਟ ਦੇ ਵਿਧਾਇਕ ਬਣ ਗਏ ਹਨ। ਇਸ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਵੀ ਮੌਜੂਦ ਰਹੇ।
ਜ਼ਿਕਰਯੋਗ ਹੈ ਕਿ 13 ਜੁਲਾਈ ਨੂੰ ਐਲਾਨੇ ਗਏ ਚੋਣ ਨਤੀਜੇ ਵਿਚ ‘ਆਪ’ ਦੇ ਮੋਹਿੰਦਰ ਭਗਤ ਨੇ 55,246 ਹਜ਼ਾਰ ਵੋਟਾਂ ਹਾਸਲ ਕਰਕੇ ਵੱਡੀ ਜਿੱਤ ਹਾਸਲ ਕੀਤੀ ਸੀ। ਮੋਹਿੰਦਰ ਭਗਤ 37,325 ਵੋਟਾਂ ਦੇ ਵੱਡੇ ਫ਼ਰਕ ਨਾਲ ਜਿੱਤੇ ਹਨ। ਭਾਜਪਾ ਉਮੀਦਵਾਰ ਸ਼ੀਤਲ ਅੰਗੁਰਾਲ ਦੂਜੇ ਅਤੇ ਕਾਂਗਰਸੀ ਉਮੀਦਵਾਰ ਸੁਰਿੰਦਰ ਕੌਰ ਤੀਜੇ ਨੰਬਰ ‘ਤੇ ਰਹੇ ਸਨ। ਦੱਸ ਦਈਏ ਕਿ ਇਹ ਸੀਟ ਆਮ ਆਦਮੀ ਪਾਰਟੀ ਦੇ ਵਿਧਾਇਕ ਸ਼ੀਤਲ ਅੰਗੁਰਾਲ ਦੇ ਅਸਤੀਫ਼ੇ ਮਗਰੋਂ ਖ਼ਾਲੀ ਹੋ ਗਈ ਸੀ, ਜੋ ਲੋਕ ਸਭਾ ਚੋਣਾਂ ਤੋਂ ਪਹਿਲਾਂ ਭਾਜਪਾ ਵਿਚ ਚਲੇ ਗਏ ਸਨ।

Leave a Reply

Your email address will not be published. Required fields are marked *