ਨਵੀਂ ਦਿੱਲੀ : ਚੋਣ ਕਮਿਸ਼ਨ ਨੇ ਲੋਕ ਸਭਾ ਅਤੇ ਵਿਧਾਨ ਸਭਾ ਚੋਣਾਂ ਤੋਂ ਬਾਅਦ ਈਵੀਐਮ ਨਾਲ ਛੇੜਛਾੜ ਦੀ ਜਾਂਚ ਲਈ ਸੁਪਰੀਮ ਕੋਰਟ ਦੇ ਨਿਰਦੇਸ਼ਾਂ ‘ਤੇ ਅਰਜ਼ੀ ਦੇਣ ਵਾਲੇ ਨਾਰਾਜ਼ ਉਮੀਦਵਾਰਾਂ ਨੂੰ ਕਈ ਵਿਕਲਪ ਦਿੱਤੇ ਹਨ। ਉਮੀਦਵਾਰ ਵਿਧਾਨ ਸਭਾ ਹਲਕੇ ਦੇ ਕਿਸੇ ਵੀ ਪੋਲਿੰਗ ਸਟੇਸ਼ਨ ਤੋਂ ਈਵੀਐਮ ਦੀ ਚੋਣ ਕਰ ਸਕਦੇ ਹਨ। ਵਿਕਲਪ ਵਿੱਚ ਮੌਕ ਪੋਲ ਅਤੇ ਮੌਕ VVPAT ਸਲਿੱਪ ਗਣਨਾ ਵੀ ਸ਼ਾਮਲ ਹੈ।ਦੱਸ ਦੇਈਏ ਕਿ ਚੋਣ ਨਤੀਜਿਆਂ ਦੇ ਐਲਾਨ ਤੋਂ ਬਾਅਦ, ਲੋਕ ਸਭਾ ਦੇ ਅੱਠ ਅਤੇ ਵਿਧਾਨ ਸਭਾ ਦੇ ਤਿੰਨ ਉਮੀਦਵਾਰਾਂ ਨੇ ਇਲੈਕਟ੍ਰਾਨਿਕ ਵੋਟਿੰਗ ਮਸ਼ੀਨਾਂ ਦੀ ਬਰਨ ਮੈਮੋਰੀ/ਮਾਈਕ੍ਰੋਕੰਟਰੋਲਰ ਦੀ ਜਾਂਚ/ਤਸਦੀਕ ਕਰਨ ਲਈ ਅਰਜ਼ੀ ਦਿੱਤੀ ਸੀ।
ਜਾਂਚ ਲਈ ਕੋਈ ਵੀ ਈਵੀਐਮ ਚੁਣ ਸਕਦੇ ਹਨ ਹਾਰੇ ਹੋਏ ਉਮੀਦਵਾਰ, ਚੋਣ ਕਮਿਸ਼ਨ ਨੇ ਦਿੱਤੇ ਕਈ ਆਪਸ਼ਨ
