ਚੰਡੀਗੜ੍ਹ, ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਓਨਟਾਰੀਓ ਦੇ ਇੱਕ ਸਟੇਡੀਅਮ ਰੋਜ਼ਰਸ ਸੈਂਟਰ ਵਿੱਚ ਪੰਜਾਬੀ ਅਦਾਕਾਰ ਤੇ ਗਾਇਕ ਦਿਲਜੀਤ ਦੋਸਾਂਝ ਦੇ ਸੰਗੀਤ ਸਮਾਗਮ ਵਿੱਚ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ। ਇਸ ਸਬੰਧੀ ਕਈ ਵੀਡੀਓ ਵਾਇਰਲ ਹੋਈਆਂ ਹਨ ਜਿਨ੍ਹਾਂ ਵਿਚ ਦਿਲਜੀਤ ਪ੍ਰਧਾਨ ਮੰਤਰੀ ਟਰੂਡੋ ਦਾ ਸਵਾਗਤ ਕਰਦੇ ਹੋਏ ਨਜ਼ਰ ਆ ਰਹੇ ਹਨ। ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਦਿਲਜੀਤ ਨੇ ਲਿਖਿਆ, ‘ਵਿਭਿੰਨਤਾ ਕੈਨੇਡਾ ਦੀ ਤਾਕਤ ਹੈ। ਪ੍ਰਧਾਨ ਮੰਤਰੀ @ਜਸਟਿਨ ਟਰੂਡੋ ਦਾ ਸਵਾਗਤ ਹੈ।’ ਇਸ ਵੀਡੀਓ ਨੂੰ ਜਿਵੇਂ ਹੀ ਦਿਲਜੀਤ ਨੇ ਸ਼ੇਅਰ ਕੀਤਾ ਤਾਂ ਉਸ ਦੇ ਪ੍ਰਸ਼ੰਸਕਾਂ ਨੇ ਹਾਂਪੱਖੀ ਟਿੱਪਣੀਆਂ ਕਰ ਕੇ ਉਸ ਦੀ ਹੌਸਲਾ ਅਫਜ਼ਾਈ ਕੀਤੀ।
ਦਿਲਜੀਤ ਦੋਸਾਂਝ ਦੇ ਸਮਾਗਮ ਵਿੱਚ ਸ਼ਾਮਲ ਹੋਏ ਜਸਟਿਨ ਟਰੂਡੋ
