ਜਲੰਧਰ,ਜਲੰਧਰ ਪੱਛਮੀ ਵਿਧਾਨ ਸਭਾ ਹਲਕੇ ਵਿੱਚ ਉਪ ਚੋਣ ਈ ਪੈ ਰਹੀਆਂ ਵੋਟਾਂ ਦੌਰਾਨ ਵੋਟਰਾਂ ਨੂੰ ਪੋਲਿੰਗ ਬੂਥਾਂ ਤੱਕ ਲੈਕੇ ਜਾਣ ਲਈ ਆਮ ਆਦਮੀ ਪਾਰਟੀ ਦੇ ਝੰਡੇ ਲੱਗੇ ਆਟੋ ਰਿਕਸ਼ਾ ਧੱੜਲੇ ਨਾਲ ਚੱਲ ਰਹੇ ਹਨ। ਤਿਲਕ ਨਗਰ, ਬਾਬੂ ਜਗਜੀਵਨ ਰਾਮ ਚੌਂਕ,ਰਾਜ ਨਗਰ ਅਤੇਹੋਰ ਵਾਰਡਾਂ ਵਿੱਚ ਇਹ ਰਿਕਸ਼ਾ ਵੋਟਰਾਂ ਦੀ ਢੋਆ-ਢੁਆਈ ਕਰਨ ਵਿੱਚ ਲੱਗੇ ਹੋਏ ਹਨ।
ਉੱਧਰ ਮੁੱਖ ਚੋਣ ਕਮਿਸ਼ਨਰ ਪੰਜਾਬ ਦੇ ਦਫ਼ਤਰ ਪਾਸੋ ਪ੍ਰਾਪਤ ਜਾਣਕਾਰੀ ਅਨੁਸਾਰ ਸਵੇਰੇ 11 ਵਜੇ ਤੱਕ 23.04 ਫੀਸਦੀ ਵੋਟਿੰਗ ਹੋ ਚੁੱਕੀ ਹੈ।
‘ਆਪ’ ਨੇ ਵੋਟਰਾਂ ਦੀ ਢੋਆ-ਢੁਆਈ ਲਈ ਲਾਏ ਆਟੋ ਰਿਕਸ਼ਾ
