ਦਿੜ੍ਹਬਾ – ਭਾਰਤੀ ਕਿਸਾਨ ਯੂਨੀਅਨ ਏਕਤਾ (ਅਜ਼ਾਦ) ਦੀ ਮੀਟਿੰਗ ਦਿੜ੍ਹਬਾ ਦੇ ਬਲਾਕ ਪ੍ਰਧਾਨ ਬਿੰਦਰ ਸਿੰਘ ਦਿੜ੍ਹਬਾ ਦੀ ਅਗਵਾਈ ਹੇਠ ਗੁਰਦੁਆਰਾ ਬਾਬਾ ਬੈਰਸੀਆਣਾ ਸਾਹਿਬ ਵਿੱਚ ਹੋਈ। ਜਿਸ ਵਿੱਚ ਬਲਾਕ ਦਿੜ੍ਹਬਾ ਦੀਆਂ ਪਿੰਡ ਇਕਾਈਆਂ ਨੇ ਵਧ ਚੜ੍ਹ ਕੇ ਭਾਗ ਲਿਆ। ਉਨ੍ਹਾਂ ਕਿਹਾ ਕਿ ਸੁਪਰੀਮ ਕੋਰਟ ਵੱਲੋਂ ਪਰਾਲ਼ੀ ਸਾੜਨ ਵਾਲੇ ਕਿਸਾਨਾਂ ਨੂੰ ਜੇਲ੍ਹ ਭੇਜਣ ਦੇ ਫੈਸਲੇ ਦਾ ਉਹ ਪੂਰਜੋਰ ਵਿਰੋਧ ਕਰਦੇ ਹਨ।
ਸੁਪਰੀਮ ਕੋਰਟ ਵੱਲੋਂ ਇੱਕ ਫੈਸਲਾ ਦਿੱਤਾ ਸੀ ਕਿ ਪੰਜਾਬ ਸਰਕਾਰ ਕਿਸਾਨਾਂ ਨੂੰ ਮਸੀਨਰੀ ਮੁਹੱਈਆ ਕਰਵਾਏ ਅਤੇ ਕਿਸਾਨਾਂ ਨੂੰ ਝੋਨੇ ਦੀ ਰਹਿੰਦ-ਖੂੰਹਦ (ਪਰਾਲ਼ੀ) ਸਾੜਨ ਤੋਂ ਰੋਕਣ ਲਈ ਕਿਸਾਨਾਂ ਨੂੰ 200 ਪ੍ਰਤੀ ਕੁਇੰਟਲ ਮੁਆਵਜ਼ਾ ਦੇਵੇ। ਇਸ ਮੀਟਿੰਗ ਵਿੱਚ ਨਾਇਬ ਸਿੰਘ ਗੁੱਜਰਾਂ, ਸਤਿਨਾਮ ਸਿੰਘ ਗੁੱਜਰਾਂ, ਰਣਵੀਰ ਸਿੰਘ ਬਘਰੌਲ, ਬੁੱਧ ਸਿੰਘ ਸਿੰਧੜਾਂ, ਜਗਦੀਪ ਸਿੰਘ ਕੌਹਰੀਆਂ ਹਾਜ਼ਰ ਸਨ। ।
