ਕਾਬੁਲ, 31 ਅਗਸਤ (ਦਲਜੀਤ ਸਿੰਘ)- ਅਮਰੀਕੀ ਫ਼ੌਜ ਨੇ ਅਫ਼ਗ਼ਾਨਿਸਤਾਨ ਨੂੰ ਪੂਰੀ ਤਰ੍ਹਾਂ ਛੱਡ ਦਿੱਤਾ ਹੈ। ਆਖ਼ਰੀ ਜਹਾਜ਼ ਅਮਰੀਕੀ ਕਮਾਂਡਰ ਨੂੰ ਲੈ ਕੇ ਚੱਲ ਗਿਆ। ਅਮਰੀਕੀ ਫ਼ੌਜ ਦੇ ਜਾਣ ਤੋਂ ਬਾਅਦ ਕਾਬੁਲ ਏਅਰਪੋਰਟ ‘ਤੇ ਪੂਰੀ ਤਰ੍ਹਾਂ ਤਾਲਿਬਾਨ ਦਾ ਕਬਜ਼ਾ ਹੋ ਗਿਆ। ਖ਼ੁਸ਼ੀ ਵਿਚ ਤਾਲਿਬਾਨੀਆਂ ਨੇ ਹਵਾਈ ਫਾਇਰਿੰਗ ਕੀਤੀ ਅਤੇ ਜਸ਼ਨ ਮਨਾਇਆ।
ਅਮਰੀਕੀ ਫ਼ੌਜ ਨੇ ਪੂਰੀ ਤਰ੍ਹਾਂ ਛੱਡਿਆ ਅਫ਼ਗ਼ਾਨਿਸਤਾਨ
