ਹੈਦਰਾਬਾਦ : ਤੇਲੰਗਾਨਾ ਵਿੱਚ ਭਾਰਤ ਰਾਸ਼ਟਰ ਸਮਿਤੀ (ਬੀਆਰਐਸ) ਦੇ ਵਿਧਾਇਕਾਂ ਦੇ ਪਾਰਟੀ ਛੱਡ ਕੇ ਕਾਂਗਰਸ ਵਿੱਚ ਸ਼ਾਮਲ ਹੋਣ ਦਾ ਸਿਲਸਿਲਾ ਜਾਰੀ ਹੈ। ਬੀਆਰਐਸ ਦੇ ਛੇ ਐਮਐਲਸੀ ਵੀਰਵਾਰ ਦੇਰ ਰਾਤ ਤੇਲੰਗਾਨਾ ਵਿੱਚ ਸੱਤਾਧਾਰੀ ਪਾਰਟੀ ਵਿੱਚ ਸ਼ਾਮਲ ਹੋ ਗਏ। ਇਹ ਸਾਰੇ ਛੇ ਐਮਐਲਸੀ ਮੁੱਖ ਮੰਤਰੀ ਰੇਵੰਤ ਰੈਡੀ ਦੀ ਮੌਜੂਦਗੀ ਵਿੱਚ ਕਾਂਗਰਸ ਵਿੱਚ ਸ਼ਾਮਲ ਹੋਏ।
ਅੱਧੀ ਰਾਤ ਨੂੰ 6 ਵਿਧਾਇਕਾਂ ਨੇ ਬਦਲਿਆ ਪਾਸਾ, ਇਸ ਸੂਬੇ ‘ਚ ਕਾਂਗਰਸ ਲਗਾ ਰਹੀ ਹੈ ਸਨ੍ਹਮਾਰੀ
