ਜ਼ੀਰਾ: ਸਾਬਕਾ ਵਿਧਾਇਕ ਅਤੇ ਜ਼ਿਲ੍ਹਾ ਫਿਰੋਜ਼ਪੁਰ ਦੇ ਪ੍ਰਧਾਨ ਕੁਲਬੀਰ ਸਿੰਘ ਜ਼ੀਰਾ ਪਿਛਲੇ ਦਿਨੀ ਜ਼ਮੀਨੀ ਵਿਵਾਦ ਦੇ ਚੱਲਦਿਆਂ ਚੱਲੀ ਗੋਲੀ ਵਿੱਚ ਨਾਮਜ਼ਦ ਕੀਤੇ ਗਏ ਸਨ, ਜਿਨ੍ਹਾਂ ਨੂੰ ਬੁੱਧਵਾਰ ਨੂੰ ਹਾਈ ਕੋਰਟ ਤੋਂ ਜ਼ਮਾਨਤ ਮਿਲ ਗਈ ਹੈ। ਇਸ ਤੋਂ ਪਹਿਲਾਂ ਸੈਸ਼ਨ ਕੋਰਟ ਫਿਰੋਜ਼ਪੁਰ ਵੱਲੋਂ ਉਨ੍ਹਾਂ ਦੀ ਜ਼ਮਾਨਤ ਅਰਜ਼ੀ 15 ਜੂਨ ਨੂੰ ਰੱਦ ਕਰ ਦਿੱਤੀ ਗਈ ਸੀ। ਇਸ ਦੌਰਾਨ ਟੈਲੀਫੋਨ ’ਤੇ ਗੱਲਬਾਤ ਕਰਦਿਆਂ ਕੁਲਬੀਰ ਸਿੰਘ ਜ਼ੀਰਾ ਨੇ ਕਿਹਾ ਕਿ ਸੱਚ ਦੀ ਹਮੇਸ਼ਾ ਜਿੱਤ ਹੁੰਦੀ ਹੈ ਕਿਉਂਕਿ ਉਨ੍ਹਾਂ ਨੂੰ ਇਸ ਝੂਠੇ ਕੇਸ ਵਿੱਚ ਫਸਾਇਆ ਗਿਆ ਸੀ। ਇਸ ਦੌਰਾਨ ਉਨ੍ਹਾਂ ਆਪਣੀ ਲੀਗਲ ਟੀਮ ਦਾ ਵੀ ਧੰਨਵਾਦ ਕੀਤਾ। ਉਨ੍ਹਾਂ ਨੂੰ ਜ਼ਮਾਨਤ ਮਿਲਣ ’ਤੇ ਖੇਤੀਬਾੜੀ ਵਿਕਾਸ ਬੈਂਕ ਪੰਜਾਬ ਦੇ ਸਾਬਕਾ ਚੇਅਰਮੈਨ ਹਰੀਸ਼ ਜੈਨ ਗੋਗਾ, ਸ਼ਹਿਰੀ ਬਲਾਕ ਪ੍ਰਧਾਨ ਹਰੀਸ਼ ਤਾਂਗਰਾ, ਨੰਬਰਦਾਰ ਗੁਰਭਗਤ ਸਿੰਘ ਗੋਰਾ ਗਿੱਲ, ਸੁਮਿਤ ਨਰੂਲਾ ਸੰਯੁਕਤ ਸਕੱਤਰ ਰਾਈਸ ਮਿੱਲਰਜ਼ ਐਸੋਸੀਏਸ਼ਨ ਪੰਜਾਬ, ਸਤਪਾਲ ਨਰੂਲਾ, ਕੌਂਸਲਰ ਅਸ਼ੋਕ ਮਨਚੰਦਾ, ਬਲਵਿੰਦਰ ਸਿੰਘ ਭੋਲਾ, ਸੁਸ਼ੀਲ ਕੁਮਾਰ ਨੀਲੂ ਬਜਾਜ, ਹਰਭਜਨ ਸਿੰਘ ਸਭਰਾਂ ਡਾਇਰੈਕਟਰ ਐੱਸਏਡੀਬੀ, ਜਸਬੀਰ ਸਿੰਘ ਵੜੈਚ ਜੱਸ ਅਲੀਪੁਰ, ਸਰਪੰਚ ਜਨਕਰਾਜ ਸ਼ਰਮਾ, ਮੰਗਲ ਸਿੰਘ ਢਿੱਲੋਂ ਸ਼ਾਹਵਾਲਾ,ਗੁਰਪ੍ਰੀਤ ਸਿੰਘ ਸਿੱਧੂ, ਤਰਲੋਕ ਸਿੰਘ ਬਿੱਟੂ ਕੌੜਾ, ਦਲਜੀਤ ਸਿੰਘ ਜ਼ੀਰਾ ਸੋਸ਼ਲ ਮੀਡੀਆ ਇੰਚਾਰਜ, ਸਾਬਕਾ ਸਰਪੰਚ ਦਰਸ਼ਨ ਸਿੰਘ ਨਰੰਗ ਸਿੰਘ ਵਾਲਾ, ਬਲਾਕ ਪ੍ਰਧਾਨ ਸੁਖਵਿੰਦਰ ਸਿੰਘ ਗੱਟਾ ਬਾਦਸ਼ਾਹ, ਦਰਸ਼ਨ ਸਿੰਘ ਸਰਪੰਚ ਨੌਰੰਗ ਸਿੰਘ ਵਾਲਾ, ਸਰਦੂਲ ਸਿੰਘ ਸਰਪੰਚ ਮਰਖਾਈ, ਜਸਬੀਰ ਸਿੰਘ ਬੰਬ ਸਰਪੰਚ ਬੰਡਾਲਾ ਨੌ ਬੰਬ, ਰੂਬਲ ਵਿਰਦੀ, ਆਕਾਸ਼ ਸ਼ਰਮਾ, ਨਿਤੀਸ਼ ਕੁਮਾਰ ਗੋਲੂ,ਜੋਬਨਜੀਤ ਸਿੰਘ ਪੀਹੇ ਵਾਲਾ, ਪ੍ਰਿਤਪਾਲ ਸਿੰਘ ਕਾਕਾ ਜੈਲਦਾਰ, ਰਮਨ ਸ਼ਰਮਾ, ਰੋਹਿਤ ਬੰਟੀ ਭੂਸ਼ਣ, ਰੋਮੀ ਚੋਪੜਾ ਆਦਿ ਵੱਲੋਂ ਖੁਸ਼ੀ ਜ਼ਾਹਰ ਕੀਤੀ ਗਈ।
Related Posts
ਅਹਿਮ ਖ਼ਬਰ : ਇਸ ਤਾਰੀਖ਼ ਨੂੰ 30 ਪ੍ਰਿੰਸੀਪਲਾਂ ਦਾ ਦੂਜਾ ਬੈਚ ਜਾਵੇਗਾ ਸਿੰਗਾਪੁਰ
ਚੰਡੀਗੜ੍ਹ : ਪੰਜਾਬ ਦੀ ਸਕੂਲੀ ਸਿੱਖਿਆ ਨੂੰ ਵਰਲਡ ਕਲਾਸ ਬਣਾਉਣ ਲਈ ਭਗਵੰਤ ਮਾਨ ਸਰਕਾਰ ਵੱਲੋਂ ਲਗਾਤਾਰ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ…
‘ਆਪ’ ਦੀ ਜਿੱਤ ਤੋਂ ਬਾਅਦ ਅੱਜ ਪਾਰਟੀ ਵਿਧਾਇਕ ਦਲ ਦੀ ਹੋਵੇਗੀ ਮੀਟਿੰਗ, CM ਕੇਜਰੀਵਾਲ ਦੀ ਵੀ ਅੱਜ ਚੰਡੀਗੜ੍ਹ ਪੁੱਜਣ ਦੀ ਸੰਭਾਵਨਾ
ਚੰਡੀਗੜ੍ਹ, 11 ਮਾਰਚ (ਬਿਊਰੋ)- ਆਮ ਆਦਮੀ ਪਾਰਟੀ ਵਿਧਾਇਕ ਦਲ ਦੀ ਮੀਟਿੰਗ ਅੱਜ ਦੁਪਹਿਰ ਚੰਡੀਗਡ਼੍ਹ ਵਿਖੇ ਹੋਵੇਗੀ ਸੂਤਰਾਂ ਤੋਂ ਮਿਲੀ ਜਾਣਕਾਰੀ…
ਪ੍ਰਧਾਨ ਮੰਤਰੀ ਮੋਦੀ ਨੇ ਦੇਸ਼ ‘ਚ ਹਾਈ ਸਪੀਡ ਇੰਟਰਨੈੱਟ 5ਜੀ ਸੇਵਾਵਾਂ ਦੀ ਕੀਤੀ ਸ਼ੁਰੂਆਤ
ਨਵੀਂ ਦਿੱਲੀ, 1 ਅਕਤੂਬਰ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਭਾਰਤ ‘ਚ 5ਜੀ ਸੇਵਾਵਾਂ ਦੀ ਸ਼ੁਰੂਆਤ ਕੀਤੀ। ਇਸ ਦੇ ਨਾਲ…