ਬਟਾਲਾ: ਸ਼ਮਸ਼ਾਨ ਘਾਟ ਦੇ ਮਾਮਲੇ ਨੂੰ ਲੈ ਕੇ ਪਿੰਡ ਖੋਖਰ ਫੌਜੀਆਂ ਦੇ ਵਾਸੀਆਂ ਵੱਲੋਂ ਅੰਮ੍ਰਿਤਸਰ ਪਠਾਨਕਟ ਨੈਸ਼ਨਲ ਹਾਈਵੇ ਉੱਤੇ ਧਰਨਾ ਲਗਾ ਦਿੱਤਾ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਪਿੰਡ ਦੀ ਪੰਚਾਇਤੀ ਜਮੀਨ ਉੱਤੇ ਸ਼ਮਸ਼ਾਨ ਘਾਟ ਬਣਿਆ ਹੋਇਆ ਹੈ ਜਿੱਥੇ ਪਿਛਲੇ ਸੱਤ ਦਹਾਕਿਆਂ ਤੋਂ ਪਿੰਡ ਦੇ ਲੋਕ ਮ੍ਰਿਤਕ ਸਰੀਰਾਂ ਦਾ ਅੰਤਿਮ ਸੰਸਕਾਰ ਕਰਦੇ ਆ ਰਹੇ ਹਨ। ਉਹਨਾਂ ਦੱਸਿਆ ਕਿ ਸ਼ਮਸ਼ਾਨ ਘਾਟ ਅੰਦਰ ਪੰਜਾਬ ਸਰਕਾਰ ਦੀ ਵਿੱਤੀ ਸਹਾਇਤਾ ਨਾਲ ਬਾਥਰੂਮ, ਬੈਠਣ ਲਈ ਕੁਰਸੀਆਂ, ਚਾਰ ਦੀਵਾਰੀ ਬਣੀ ਹੋਈ ਅਤੇ ਗੇਟ ਲੱਗਾ ਹੋਇਆ ਹੈ। ਪਿੰਡ ਵਾਸੀਆਂ ਨੇ ਦੋਸ਼ ਲਗਾਇਆ ਕਿ ਪਿਛਲੇ ਕੁਝ ਸਮੇਂ ਤੋਂ ਸ਼ਮਸ਼ਾਨ ਘਾਟ ਦੇ ਨਜ਼ਦੀਕ ਗੁਰਦੁਆਰਾ ਸਾਹਿਬ ਬਣਾ ਕੇ ਸ਼ਮਸ਼ਾਨ ਘਾਟ ਨੂੰ ਗੁਰਦੁਆਰਾ ਸਾਹਿਬ ਵਿੱਚ ਮਿਲਾਉਣ ਦ ਯਤਨ ਕੀਤਾ ਜਾ ਰਿਹਾ ਹੈ। ਉਹਨਾਂ ਦੱਸਿਆ ਕਿ ਇਸ ਸਬੰਧੀ ਪਿਛਲੇ ਸਮੇਂ ਚ ਪਿੰਡ ਵਾਸੀਆਂ ਵੱਲੋਂ ਆਈਜੀ ਬਾਰਡਰ ਰੇਂਜ ਦੇ ਧਿਆਨ ਚ ਇਹ ਮਾਮਲਾ ਲਿਆਂਦਾ ਗਿਆ ਸੀ ਜਿਸ ਤੇ ਆਈਜੀ ਬਾਰਡਰ ਅਰੇਂਜ ਵੱਲੋਂ ਆਪ ਸਮਝੌਤਾ ਕਰਾ ਕੇ ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ ਨੂੰ ਅਜਿਹਾ ਕਰਨ ਤੋਂ ਰੋਕ ਦਿੱਤਾ ਸੀ। ਉਹਨਾਂ ਕਿਹਾ ਕਿ ਹੁਣ ਫਿਰ ਕੁਝ ਲੋਕ ਪਿੰਡ ਵਾਸੀਆਂ ਦੀ ਸਹਿਮਤੀ ਤੋਂ ਬਗੈਰ ਹੀ ਸ਼ਮਸ਼ਾਨ ਘਾਟ ਉੱਤੇ ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ ਨੂੰ ਕਬਜ਼ਾ ਕਰਾਉਣਾ ਚਾਹੁੰਦੇ ਹਨ। ਉਹਨਾਂ ਕਿਹਾ ਕਿ ਜਿੰਨਾ ਚਕ ਸਾਡੀ ਸੁਣਵਾਈ ਨਹੀਂ ਹੁੰਦੀ ਧਰਨਾ ਲਗਾਤਾਰ ਜਾਰੀ ਰਹੇਗਾ। ਧਰਨਾ ਲੱਗਣ ਦੇ ਨਾਲ ਦੋਵਾਂ ਪਾਸੇ ਵਾਹਨਾਂ ਦੀਆਂ ਲੰਬੀਆਂ ਲਾਈਨਾਂ ਲੱਗ ਗਈਆਂ ਹਨ ਅਤੇ ਰੋਜ਼ ਮਰਾਂ ਦੇ ਕੰਮ ਕਰਨ ਵਾਲੇ ਲੋਕ ਧਰਨੇ ਕਾਨ ਪਰੇਸ਼ਾਨ ਹੋ ਰਹੇ ਹਨ। ਉਧਰ ਧਰਨੇ ਦੀ ਸੂਝ ਨਾਲ ਮਿਲਦਿਆਂ ਹੀ ਪੁਲਿਸ ਪ੍ਰਸ਼ਾਸਨ ਮੌਕੇ ਤੇ ਪਹੁੰਚ ਗਏ ਹਨ ਅਤੇ ਲੋਕਾਂ ਨੂੰ ਧਰਨਾ ਚੁੱਕਣ ਦੀ ਅਪੀਲ ਕਰ ਰਹੇ ਹਨ
Related Posts
ਪੰਜਾਬ ਸਰਕਾਰ ਨੇ 25 ਮਾਰਚ ਤਕ ਵਧਾਈਆਂ ਕੋਰੋਨਾ ਪਾਬੰਦੀਆਂ, ਸਕੂਲ-ਕਾਲਜਾਂ ਸਬੰਧੀ ਆਇਆ ਇਹ ਤਾਜ਼ਾ ਅਪਡੇਟ
ਚੰਡੀਗੜ੍ਹ, 26 ਫਰਵਰੀ (ਬਿਊਰੋ)- ਕੋਰੋਨਾ ਕੇਸਾਂ ‘ਚ ਆ ਰਹੀ ਕਮੀ ਦੇ ਮੱਦੇਨਜ਼ਰ ਪੰਜਾਬ ਸਰਕਾਰ ਨੇ ਨਵੇਂ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ।…
ਪਟਿਆਲਾ ਜ਼ਿਲ੍ਹੇ ਦੇ ਲੋਕਾਂ ਲਈ ਰਾਹਤ, ਕੋਈ ਕੋਰੋਨਾ ਕੇਸ ਨਹੀਂ ਮਿਲਿਆ, ਨਹੀਂ ਹੋਈ ਕੋਈ ਵੀ ਮੌਤ
ਪਟਿਆਲਾ, 26 ਅਗਸਤ (ਦਲਜੀਤ ਸਿੰਘ)- ਪਟਿਆਲਾ ਜ਼ਿਲ੍ਹੇ ਵਿਚ ਬੀਤੇ ਦਿਨ ਕੋਰੋਨਾ ਦਾ ਕੋਈ ਕੇਸ ਸਾਹਮਣੇ ਨਹੀਂ ਆਇਆ ਅਤੇ ਕਿਸੇ ਮਰੀਜ਼ ਦੀ ਕੋਰੋਨਾ…
ਆਧਾਰ ਕਾਰਡ ਦੀ ਦੁਰਵਰਤੋਂ ਕਰ ਕੇ ਕਢਵਾਏ 25 ਕਰੋੜ, ਠੱਗਾਂ ਨੇ ਲੁਧਿਆਣੇ ’ਚ ਖੋਲ੍ਹੀ ਫ਼ਰਜ਼ੀ ਕੰਪਨੀ
ਮੋਗਾ : ਜ਼ਿਲ੍ਹੇ ਦੇ ਇਕ ਜੀਵਨ ਬੀਮਾ ਏਜੰਟ ਦੇ ਆਧਾਰ ਕਾਰਡ ’ਚ ਛੇੜਛਾੜ ਕਰ ਕੇ ਠੱਗਾਂ ਨੇ ਲੁਧਿਆਣੇ ’ਚ ਉਸ…