ਨਵੀਂ ਦਿੱਲੀ : ਦੱਖਣੀ ਅਫਰੀਕਾ ਕ੍ਰਿਕਟ ਟੀਮ ਦੇ ਬੱਲੇਬਾਜ਼ ਡੇਵਿਡ ਮਿਲਰ ਨੇ ਟੀ-20 ਵਿਸ਼ਵ ਕੱਪ 2024 ਦੇ ਫਾਈਨਲ ‘ਚ ਮਿਲੀ ਹਾਰ ਤੋਂ ਬਾਅਦ ਭਾਵੁਕ ਪੋਸਟ ਸ਼ੇਅਰ ਕੀਤੀ ਹੈ। ਭਾਰਤ ਨੇ ਫਾਈਨਲ ਮੈਚ ‘ਚ ਦੱਖਣੀ ਅਫਰੀਕਾ ਨੂੰ 7 ਦੌੜਾਂ ਨਾਲ ਹਰਾਇਆ ਸੀ ਤੇ ਇਸ ਹਾਰ ਤੋਂ ਬਾਅਦ ਡੇਵਿਡ ਮਿਲਰ ਰੋਂਦੇ ਹੋਏ ਨਜ਼ਰ ਆਏ। ਮੈਚ ‘ਚ ਸੂਰਿਆਕੁਮਾਰ ਯਾਦਵ ਨੇ ਬਾਊਂਡਰੀ ਲਾਈਨ ‘ਤੇ ਡੇਵਿਡ ਦਾ ਕੈਚ ਫੜ ਕੇ ਮੈਚ ਦਾ ਰੁਖ ਮੋੜ ਦਿੱਤਾ ਤੇ ਉਸ ਦਾ ਕੈਚ ਅਫਰੀਕਾ ਲਈ ਭਾਰੀ ਰਿਹਾ। ਵਿਸ਼ਵ ਕੱਪ ਟਰਾਫੀ ਨੂੰ ਗੁਆਏ 2 ਦਿਨ ਹੋ ਗਏ ਹਨ ਪਰ ਡੇਵਿਡ ਮਿਲਰ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇਕ ਭਾਵੁਕ ਸਟੋਰੀ ਸ਼ੇਅਰ ਕੀਤੀ ਹੈ।
David Miller ਨਹੀਂ ਭੁੱਲ ਰਹੇ T20 WC 2024 ਫਾਈਨਲ ਦਾ ਦੁੱਖ, ਸੋਸ਼ਲ ਮੀਡੀਆ ‘ਤੇ ਸਟੋਰੀ ਸ਼ੇਅਰ ਕਰ ਕੇ ਲਿਖੀ ਇਹ ਭਾਵੁਕ ਗੱਲ
