ਅੰਮ੍ਰਿਤਸਰ: ਸ਼੍ਰੋਮਣੀ ਅਕਾਲੀ ਦਲ ਤੋਂ ਬਾਗੀ ਹੋਏ ਅਕਾਲੀ ਆਗੂ ਅੱਜ ਜਥੇਦਾਰ ਨੂੰ ਆਪਣਾ ਗੁਨਾਹ ਪੱਤਰ ਦੇਣ ਦੇ ਲਈ ਸ੍ਰੀ ਅਕਾਲ ਤਖਤ ਸਾਹਿਬ ਸਕੱਤਰੇਤ ਵਿਖੇ ਪਹੁੰਚੇ ਹਨ। ਇਹਨਾਂ ਵਿੱਚ ਜਿੱਥੇ ਸ਼੍ਰੋਮਣੀ ਕਮੇਟੀ ਤੇ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਸ਼ਾਮਿਲ ਹਨ, ਉੱਥੇ ਹੀ ਪ੍ਰੇਮ ਸਿੰਘ ਚੰਦੂਮਾਜਰਾ, ਸੁਰਜੀਤ ਸਿੰਘ ਰੱਖੜਾ, ਕਰਨੈਲ ਸਿੰਘ ਪੰਜੋਲੀ,ਭਾਈ ਮਨਜੀਤ ਸਿੰਘ ਆਦਿ ਬਹੁਤਾਂਤ ਅਕਾਲੀ ਆਗੂ ਇਸ ਵਫਦ ਵਿੱਚ ਸ਼ਾਮਿਲ ਹਨ। ਇਹਨਾਂ ਬਾਗੀ ਅਕਾਲੀਆਂ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਹੁੰਦਿਆਂ 2015 ਤੋਂ ਲੈ ਕੇ ਸਮੇਂ-ਸਮੇਂ ਸਿਰ ਹੋਈਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ, ਗੁਰਦੁਆਰਾ ਬੁਰਜ ਜਵਾਹਰ ਸਿੰਘ ਵਾਲਾ ਤੋਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਚੋਰੀ ਹੋਣੇ, ਬੇਅਦਬੀ ਹੋਣੀ, ਡੇਰਾ ਸਿਰਸਾ ਮੁਖੀ ਨੂੰ ਮਾਫੀ ਦੇਣੀ, ਬਹਿਬਲ ਕਲਾ, ਬਰਗਾੜੀ ਗੋਲੀ ਕਾਂਡ, ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਵਿੱਚੋਂ 328 ਪਾਵਨ ਸਰੂਪ ਗਾਇਬ ਹੋਣੇ ਆਦਿ ਵਿਸ਼ਿਆਂ ਲਈ ਆਪਣੇ ਆਪ ਨੂੰ ਕਿਤੇ ਨਾ ਕਿਤੇ ਜ਼ਿੰਮੇਵਾਰ ਮੰਨਦੇ ਹੋਏ ਇਹ ਗੁਨਾਹ ਪੱਤਰ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਨੂੰ ਸੋੰਪਣ ਪਹੁੰਚੇ ਹਨ। ਉਨ੍ਹਾਂ ਨੇ ਗਿਆਨੀ ਰਘਬੀਰ ਸਿੰਘ ਨੂੰ ਗੁਨਾਹ ਪੱਤਰ ਸੌਂਪਿਆ।
Related Posts
Paddy Season Punjab: ਕੇਂਦਰ ਨੇ ਪੰਜਾਬ ’ਚ 27,995 ਕਰੋੜ ਰੁਪਏ ਦਾ ਝੋਨਾ ਖਰੀਦਿਆ
ਨਵੀਂ ਦਿੱਲੀ, Paddy Season Punjab: ਭਾਰਤੀ ਖੁਰਾਕ ਨਿਗਮ (FCI) ਅਤੇ ਸੂਬਾ ਏਜੰਸੀਆਂ ਨੇ ਪੰਜਾਬ ਵਿੱਚ ਚੱਲ ਰਹੇ ਸਾਉਣੀ ਦੇ ਮੰਡੀਕਰਨ…
ED ਨੇ ਆਬਕਾਰੀ ਨੀਤੀ ਨਾਲ ਜੁੜੇ ਮਨੀ ਲਾਂਡਰਿੰਗ ਮਾਮਲੇ ‘ਚ ਕੇਜਰੀਵਾਲ ਦੇ PA ਤੋਂ ਕੀਤੀ ਪੁੱਛ-ਗਿੱਛ
ਨਵੀਂ ਦਿੱਲੀ – ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਨੇ ਦਿੱਲੀ ਆਬਕਾਰੀ ਨੀਤੀ ‘ਚ ਕਥਿਤ ਬੇਨਿਯਮੀਆਂ ਨਾਲ ਸਬੰਧਤ ਮਨੀ ਲਾਂਡਰਿੰਗ ਮਾਮਲੇ ‘ਚ ਵੀਰਵਾਰ…
ਮਲੇਰਕੋਟਲਾ ਸਰਕਾਰੀ ਕਾਲਜ ਵਿਖੇ ਮਾਡਲ ਪੋਲਿੰਗ ਬੂਥ 93 ਵੀ ਰਿਹਾ ਖ਼ਾਲੀ
ਮਲੇਰਕੋਟਲਾ, 23 ਜੂਨ- ਸੰਗਰੂਰ ਲੋਕ ਸਭਾ ਜ਼ਿਮਨੀ ਚੋਣ ਨੂੰ ਲੈ ਕੇ ਮਲੇਰਕੋਟਲਾ ਦੇ ਸਰਕਾਰੀ ਕਾਲਜ ਵਿਖੇ ਬਣਾਏ ਗਏ ਮਾਡਲ ਪੋਲਿੰਗ…