ਨਵੀਂ ਦਿੱਲੀ, ਅਤਿ ਦੀ ਗਰਮੀ ਤੋਂ ਬਾਅਦ ਮੌਨਸੂਨ ਆਖ਼ਰਕਾਰ ਕੌਮੀ ਰਾਜਧਾਨੀ ਦਿੱਲੀ ਪਹੁੰਚ ਗਿਆ ਹੈ। ਭਾਰਤੀ ਮੌਸਮ ਵਿਗਿਆਨ ਵਿਭਾਗ ਨੇ ਅੱਜ ਇਹ ਜਾਣਕਾਰੀ ਦਿੱਤੀ। ਆਈਐੱਮਡੀ ਨੇ ਇਕ ਅਧਿਕਾਰਤ ਬਿਆਨ ਵਿੱਚ ਦੱਸਿਆ ਕਿ ਦੱਖਣ-ਪੱਛਮੀ ਮੌਨਸੂਨ ਪੂਰੇ ਦਿੱਲੀ ਵੱਲ ਵਧ ਗਿਆ ਹੈ। ਉਸ ਨੇ ਕਿਹਾ, ‘‘ਮੌਨਸੂਨ ਦੀ ਉੱਤਰੀ ਸੀਮਾ 26 ਡਿਗਰੀ ਉੱਤਰ/65 ਡਿਗਰੀ ਪੂਰਬ, ਜੈਸਲਮੇਰ, ਚੁਰੂ, ਭਿਵਾਨੀ, ਦਿੱਲੀ, ਅਲੀਗੜ੍ਹ, ਕਾਨਪੁਰ, ਗਾਜ਼ੀਪੁਰ, ਗੌਂਡਾ, ਖੇਰੀ ਮੁਰਾਦਾਬਾਦ, ਦੇਹਰਾਦੂਨ, ਊਨਾ, ਪਠਾਨਕੋਟ, ਜੰਮੂ, 33 ਡਿਗਰੀ ਉੱਤਰ/74 ਡਿਗਰੀ ਪੂਰਬ ਤੋਂ ਹੋ ਕੇ ਲੰਘਦੀ ਹੈ।
ਮੌਨਸੂਨ ਦੀ ਦਿੱਲੀ ਵਿੱਚ ਦਸਤਕ
