ਨਵੀਂ ਦਿੱਲੀ : ਹਾਕੀ ਇੰਡੀਆ ਨੇ ਪੈਰਿਸ ਓਲੰਪਿਕ ਲਈ 16 ਮੈਂਬਰੀ ਟੀਮ ਦਾ ਐਲਾਨ ਕਰ ਦਿੱਤਾ ਹੈ। ਟੀਮ ਦੀ ਕਪਤਾਨੀ ਹਰਮਨਪ੍ਰੀਤ ਸੰਭਾਲਣਗੇੇ। ਭਾਰਤੀ ਹਾਕੀ ਟੀਮ ਵਿੱਚ ਪੰਜ ਨਵੇਂ ਖਿਡਾਰੀ ਸ਼ਾਮਲ ਕੀਤੇ ਗਏ ਹਨ। ਓਲੰਪਿਕ ਖੇਡਾਂ ਦਾ ਆਯੋਜਨ ਫਰਾਂਸ ਦੇ ਸ਼ਹਿਰ ਪੈਰਿਸ ਵਿੱਚ 26 ਜੁਲਾਈ ਤੋਂ 11 ਅਗਸਤ 2024 ਤੱਕ ਕੀਤਾ ਜਾਵੇਗਾ।
ਭਾਰਤੀ ਟੀਮ ਪੈਰਿਸ ਓਲੰਪਿਕ ਵਿੱਚ ਪੰਜ ਨਵੇਂ ਖਿਡਾਰੀਆਂ ਦੇ ਨਾਲ ਇੱਕ ਨਵੀਂ ਪਹੁੰਚ ਨਾਲ ਮੈਦਾਨ ਵਿੱਚ ਉਤਰੇਗੀ। ਟੀਮ ਦੀ ਕਮਾਨ ਜਿੱਥੇ ਹਰਮਨਪ੍ਰੀਤ ਦੇ ਹੱਥਾਂ ਵਿੱਚ ਹੈ, ਉੱਥੇ ਹੀ ਉਸ ਦਾ ਡਿਪਟੀ ਮਿਡਫੀਲਡਰ ਹਾਰਦਿਕ ਸਿੰਘ ਨੂੰ ਬਣਾਇਆ ਗਿਆ ਹੈ। ਹਰਮਨਪ੍ਰੀਤ ਯੰਗ ਟੀਮ ਨਾਲ ਆਪਣਾ ਤੀਜਾ ਓਲੰਪਿਕ ਖੇਡਣਗੇ। ਹਰਮਨਪ੍ਰੀਤ ਨੇ ਰੀਓ ਓਲੰਪਿਕ 2016 ਵਿੱਚ ਯੁਵਾ ਖਿਡਾਰੀ ਦੇ ਰੂਪ ਵਿੱਚ ਆਪਣਾ ਓਲੰਪਿਕ ਡੈਬਿਊ ਕੀਤਾ ਸੀ। ਭਾਰਤ ਨੇ ਟੋਕੀਓ ਓਲੰਪਿਕ 2020 ਵਿੱਚ ਕਾਂਸੀ ਦਾ ਤਗਮਾ ਜਿੱਤਿਆ ਸੀ।