ਪੱਟੀ ਨੇੜੇ ਅਪਰਬਾਰੀ ਦੁਆਬ ਨਹਿਰ ’ਚ ਪਿਆ ਪਾੜ੍ਹ, ਸੈਂਕੜੇ ਏਕੜ ਝੋਨੇ ਦੀ ਫ਼ਸਲ ਖਰਾਬ; ਕਿਸਾਨਾਂ ਨੇ ਰੋਸ ਵਜੋਂ ਸੜਕੀ ਆਵਾਜਾਈ ਕੀਤੀ ਬੰਦ

ਪੱਟੀ : ਸਬ ਡਵੀਜ਼ਨ ਪੱਟੀ ਦੇ ਪਿੰਡ ਜੋੜਾ ਦੇ ਨਜ਼ਦੀਕ ਅਪਰ ਦੁਆਬ ਨਹਿਰ ਜੋ ਕਿ ਰਸੂਲਪੁਰ ਮਾਈਨਰ ਵਿੱਚੋਂ ਨਿਕਲਦੀ ਹੈ। ਮੰਗਲਵਾਰ ਸਵੇਰੇ ਤੜਕਸਾਰ ਪਏ ਵੱਡੇ ਪਾੜ੍ਹ ਕਾਰਨ ਸੈਂਕੜੇ ਏਕੜ ਕਿਸਾਨਾਂ ਦੀ ਫਸਲ ਖਰਾਬ ਹੋ ਗਈ। ਇਸ ਮੌਕੇ ’ਤੇ ਕੋਈ ਵੀਂ ਅਧਿਕਾਰੀ ਨਾ ਪਹੁੰਚਣ ਕਰ ਕੇ ਇਲਾਕੇ ਦੇ ਲੋਕਾਂ ਵੱਲੋਂ ਰੋਸ ਵਜੋਂ ਪੱਟੀ-ਤਰਨਤਾਰਨ ਮਾਰਗ ਬੰਦ ਕਰ ਕੇ ਸੜਕ ’ਤੇ ਧਰਨਾ ਲਗਾ ਕੇ ਸੜਕੀ ਆਵਾਜਾਈ ਬੰਦ ਕਰ ਦਿੱਤੀ। ਪੰਜਾਬ ਸਰਕਾਰ ਅਤੇ ਨਹਿਰੀ ਵਿਭਾਗ ਵਿਰੁੱਧ ਨਾਅਰੇਬਾਜ਼ੀ ਕੀਤੀ।

ਇਸ ਦੌਰਾਨ ਭਿਆਨਕ ਗਰਮੀ ਦੇ ਚੱਲਦੇ ਰਾਹਗੀਰਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਮੌਕੇ ’ਤੇ ਪਿੰਡ ਵਾਸੀ ਸਾਬਕਾ ਕਾਬਲ ਸਿੰਘ, ਹੀਰਾ ਸਿੰਘ, ਕੁਲਦੀਪ ਸਿੰਘ, ਭਗਵੰਤ ਸਿੰਘ, ਜਸਵੰਤ ਸਿੰਘ, ਸਤਵਿੰਦਰ ਸਿੰਘ, ਜਗਜੀਤ ਸਿੰਘ ਆਦਿ ਨੇ ਦੱਸਿਆ ਕਿ ਇਹ ਨਹਿਰ 1962 ਵਿੱਚ ਪੱਕੀ ਹੋਈ ਸੀ ਤੇ ਇਹ ਨਹਿਰ 1 ਪਿਛਲੇ ਸਾਲ 9 ਜੂਨ 2023 ਨੂੰ ਫਿਰ ਇਸ ਸਾਲ 1 ਜੂਨ ਨੂੰ ਅਤੇ ਬੀਤੀ ਰਾਤ ਫਿਰ ਟੁੱਟ ਗਈ। ਜਿਸ ਕਰਕੇ ਕਿਸਾਨਾਂ ਦੀ ਲਗਾਤਾਰ ਫਸਲ ਖਰਾਬ ਹੋ ਰਹੀ ਹੈ ਪਰ ਸਰਕਾਰ ਅਤੇ ਨਹਿਰੀ ਵਿਭਾਗ ਦੇ ਕੰਨਾਂ ’ਤੇ ਜੂੰ ਨਹੀਂ ਸਰਕ ਰਹੀ। ਖ਼ਬਰ ਲਿਖੇ ਜਾਣ ਤੱਕ ਪਿੰਡ ਵਾਸੀਆਂ ਵੱਲੋਂ ਧਰਨਾ ਪ੍ਰਦਰਸ਼ਨ ਜਾਰੀ ਸੀ।

Leave a Reply

Your email address will not be published. Required fields are marked *