ਲਹਿਰਾਗਾਗਾ, ਘੱਗਰ ਬਰਾਂਚ ਨਹਿਰ ਵਿੱਚ ਬੀਤੀ ਸ਼ਾਮ ਪਿਓ-ਪੁੱਤਰ ਡੁੱਬ ਗਏ। ਇਨ੍ਹਾਂ ਦੀ ਪਛਾਣ 35 ਸਾਲਾ ਮੋਹਨ ਸਿੰਘ ਅਤੇ ਉਸ ਦਾ 9 ਸਾਲਾ ਪੁੱਤਰ ਪ੍ਰਿੰਸ ਵਜੋਂ ਹੋਈ ਹੈ। ਮੋਹਨ ਸਿੰਘ ਦੇ ਪਰਿਵਾਰ ਵਿੱਚ ਤਿੰਨ ਬੇਟੀਆਂ ਤੇ ਇੱਕ ਬੇਟਾ ਸੀ। ਬੀਤੀ ਸ਼ਾਮ ਤੋਂ ਲਗਾਤਾਰ ਗੋਤਾਖੋਰਾਂ ਦੀ ਮਦਦ ਨਾਲ ਦੋਵਾਂ ਦੀ ਭਾਲ ਕੀਤੀ ਜਾ ਰਹੀ ਹੈ। ਲਹਿਰਾ ਸਿਟੀ ਦੇ ਇੰਚਾਰਜ ਗੁਰਦੇਵ ਸਿੰਘ ਨੇ ਦੱਸਿਆ ਹੈ ਕਿ ਦੋਵਾਂ ਦੀ ਭਾਲ ਜਾਰੀ ਹੈ ਪਰ ਹਾਲੇ ਤੱਕ ਉਨ੍ਹਾਂ ਦਾ ਪਤਾ ਨਹੀਂ ਲੱਗਿਆ।
ਲਹਿਰਾਗਾਗਾ ਦੀ ਨਹਿਰ ’ਚ ਪਿਓ-ਪੁੱਤ ਡੁੱਬੇ
