ਗੜ੍ਹਸ਼ੰਕਰ : ਗੜ੍ਹਸ਼ੰਕਰ ਦੇ ਨਜ਼ਦੀਕੀ ਪਿੰਡ ਦੇਣੋਵਾਲ ਖੁਰਦ ਵਿਖੇ ਸ਼ਨਿੱਚਰਵਾਰ ਸਵੇਰ ਨੂੰ ਇਕ ਵਿਅਕਤੀ ਦੀ ਗਲੀ-ਸੜੀ ਹਾਲਤ ‘ਚ ਲਾਸ਼ ਮਿਲੀ ਹੈ। ਜਾਣਕਾਰੀ ਦਿੰਦਿਆਂ ਰੇਲਵੇ ਚੌਕੀ ਇੰਚਾਰਜ ਨਵਾਂਸ਼ਹਿਰ ਏਐੱਸਆਈ ਸੁਰਿੰਦਰ ਪਾਲ ਨੇ ਦੱਸਿਆ ਕਿ ਉਨ੍ਹਾਂ ਨੂੰ ਅੱਜ ਸਵੇਰੇ ਜੇਈ ਰੇਲਵੇ ਵੱਲੋਂ ਪਿੰਡ ਦੇਣੋਵਾਲ ਖੁਰਦ ਵਿਖੇ ਰੇਲਵੇ ਲਾਈਨ ‘ਤੇ ਇਕ ਲਾਸ਼ ਪਈ ਹੋਣ ਦੀ ਸੂਚਨਾ ਮਿਲੀ ਸੀ। ਉਨ੍ਹਾਂ ਦੱਸਿਆ ਕਿ ਉਕਤ ਵਿਅਕਤੀ ਦੀ ਉਮਰ ਕਰੀਬ 40 ਸਾਲ ਜਾਪਦੀ ਹੈ। ਉਨ੍ਹਾਂ ਦੱਸਿਆ ਕਿ ਇਹ ਮ੍ਰਿਤਕ ਦੇਹ ਕੁੱਝ ਸਮਾਂ ਪੁਰਾਣੀ ਜਾਪਦੀ ਹੈ ਜਿਸ ਕਾਰਨ ਇਹ ਬੁਰੀ ਤਰ੍ਹਾਂ ਗਲ ਚੁੱਕੀ ਹੈ।
ਪਿੰਡ ਦੇਣੋਵਾਲ ਖੁਰਦ ਲਾਗੇ ਗਲੀ-ਸੜੀ ਹਾਲਤ ‘ਚ ਮਿਲੀ ਨੌਜਵਾਨ ਦੀ ਲਾਸ਼
