ਮਖੂ (ਫਿਰੋਜ਼ਪੁਰ): ਆਮ ਆਦਮੀ ਪਾਰਟੀ (AAP) ਸੋਸ਼ਲ ਮੀਡੀਆ ਬਲਾਕ ਮਖੂ ਦੇ ਪ੍ਰਧਾਨ ਭੀਮ ਠੁਕਰਾਲ ਪੁੱਤਰ ਰਵਿੰਦਰ ਠੁਕਰਾਲ ਵਾਸੀ ਵਾਰਡ ਨੰਬਰ 9 ਰੇਲਵੇ ਰੋਡ ਮਖੂ ਭਾਰੀ ਮਾਤਰਾ ‘ਚ ਪਰਾਗਾ ਕੈਪਸੂਲ ਤੇ ਨਸ਼ੀਲੀਆਂ ਗੋਲੀਆਂ ਸਮੇਤ ਗ੍ਰਿਫਤਾਰ ਕੀਤਾ ਗਿਆ। ਜਾਣਕਾਰੀ ਅਨੁਸਾਰ ਬੀਤੀ ਦੇਰ ਸ਼ਾਮ ਵੇਲੇ ਐੱਸਟੀਐੱਫ ਫਿਰੋਜ਼ਪੁਰ ਦੇ ਡੀਐੱਸਪੀ ਰਕੇਸ਼ ਕੁਮਾਰ ਤੇ ਸਿਹਤ ਵਿਭਾਗ ਦੇ ਡਰੱਗ ਇੰਸਪੈਕਟਰ ਸੋਨੀਆ ਗੁਪਤਾ ਵੱਲੋਂ ਆਮ ਆਦਮੀ ਪਾਰਟੀ ਮਖੂ ਦੇ ਸੋਸ਼ਲ ਮੀਡੀਆ ਦੇ ਬਲਾਕ ਪ੍ਰਧਾਨ ਭੀਮ ਠੁਕਰਾਲ ਪੁੱਤਰ ਰਵਿੰਦਰ ਠੁਕਰਾਲ ਵਾਸੀ ਵਾਰਡ ਨੰਬਰ 9 ਰੇਲਵੇ ਰੋਡ ਮਖੂ ਜੋ ਕਿ ਟਰਾਂਸਪੋਰਟ ਦਾ ਕੰਮ ਕਰਦਾ ਹੈ ਉਸ ਦੇ ਗੁਦਾਮ ਦੀ ਤਲਾਸ਼ੀ ਦੌਰਾਨ ਗੁਦਾਮ ‘ਚੋਂ 9 ਲੱਖ ਦੇ ਕਰੀਬ ਪਰਾਗਾ ਕੈਪਸੂਲ ਤੇ 1400 ਦੇ ਕਰੀਬ ਟ੍ਰਮਾਡੋਲ ਗੋਲੀਆਂ ਬਰਾਮਦ ਕੀਤੀਆਂ ਗਈਆਂ। ਡਰੱਗ ਇੰਸਪੈਕਟਰ ਸੋਨੀਆ ਗੁਪਤਾ ਵੱਲੋਂ ਪਰਾਗਾ ਕੈਪਸੂਲ ਤੇ ਐੱਸਟੀਐੱਫ ਟੀਮ ਵੱਲੋਂ ਟ੍ਰਮਾਡੋਲ ਗੋਲੀਆਂ ਕਬਜ਼ੇ ‘ਚ ਲੈ ਕੇ ਭੀਮ ਠੁਕਰਾਲ ‘ਤੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।
ਆਮ ਆਦਮੀ ਪਾਰਟੀ ਦਾ ਸੋਸ਼ਲ ਮੀਡੀਆ ਬਲਾਕ ਪ੍ਰਧਾਨ ਨਸ਼ੀਲੀਆਂ ਗੋਲ਼ੀਆਂ ਸਮੇਤ ਗ੍ਰਿਫਤਾਰ
