ਨਵੀਂ ਦਿੱਲੀ, ਸੁਪਰੀਮ ਕੋਰਟ ਨੇ ਆਮ ਆਦਮੀ ਪਾਰਟੀ (ਆਪ) ਨੂੰ ਰਾਸ਼ਟਰੀ ਰਾਜਧਾਨੀ ਦੇ ਰਾਊਸ ਐਵੇਨਿਊ ਸਥਿਤ ਪਾਰਟੀ ਦਫਤਰ ਨੂੰ ਖਾਲੀ ਕਰਨ ਲਈ ਦਿੱਤੀ ਸਮਾਂ ਸੀਮਾ 10 ਅਗਸਤ ਤੱਕ ਵਧਾ ਦਿੱਤੀ ਹੈ। ਸੁਪਰੀਮ ਕੋਰਟ ਨੇ 4 ਮਾਰਚ ਨੂੰ ਪਾਰਟੀ ਨੂੰ 15 ਜੂਨ ਤੱਕ ਆਪਣਾ ਦਫ਼ਤਰ ਖਾਲੀ ਕਰਨ ਦਾ ਨਿਰਦੇਸ਼ ਦਿੱਤਾ ਸੀ ਕਿਉਂਕਿ ਅਦਾਲਤ ਨੇ ਦੇਖਿਆ ਕਿ ਇਹ ਪਲਾਟ ਦਿੱਲੀ ਹਾਈ ਕੋਰਟ ਨੂੰ ਨਿਆਂਇਕ ਢਾਂਚੇ ਦੇ ਵਿਸਤਾਰ ਲਈ ਅਲਾਟ ਕੀਤਾ ਗਿਆ ਸੀ।
ਸੁਪਰੀਮ ਕੋਰਟ ਨੇ ‘ਆਪ’ ਨੂੰ ਪਾਰਟੀ ਦਫ਼ਤਰ ਖਾਲੀ ਕਰਨ ਲਈ 10 ਅਗਸਤ ਤੱਕ ਮੋਹਲਤ ਦਿੱਤੀ
