ਅੰਮ੍ਰਿਤਸਰ : ਬੀਐਸਐਫ ਤੇ ਕਸਟਮ ਵਿਭਾਗ ਨੇ ਸ਼ਨਿਚਰਵਾਰ ਸਵੇਰੇ ਅਟਾਰੀ ਇਲਾਕੇ ‘ਚ ਤਲਾਸ਼ੀ ਮੁਹਿੰਮ ਦੌਰਾਨ 461 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ। ਸੀਮਾ ਸੁਰੱਖਿਆ ਬਲ (BSF) ਦੇ ਅਧਿਕਾਰੀਆਂ ਤੇ ਕਸਟਮ ਵਿਭਾਗ ਦੇ ਅਧਿਕਾਰੀਆਂ ਨੂੰ ਸੂਚਨਾ ਮਿਲੀ ਸੀ ਕਿ ਪਾਕਿਸਤਾਨੀ ਸਮੱਗਲਰਾਂ ਨੇ ਡਰੋਨਾਂ ਰਾਹੀਂ ਇਸ ਇਲਾਕੇ ‘ਚ ਕਿਧਰੇ ਡਰੋਨ ਦੀ ਖੇਪ ਸੁੱਟੀ ਹੈ। ਇਸ ਤੋਂ ਬਾਅਦ ਦੋਵਾਂ ਵਿਭਾਗਾਂ ਦੇ ਅਧਿਕਾਰੀਆਂ ਨੇ ਇਲਾਕੇ ‘ਚ ਸਰਚ ਅਭਿਆਨ ਚਲਾਇਆ ਤੇ ਕਰੀਬ ਦੋ ਘੰਟੇ ਬਾਅਦ ਪਲਾਸਟਿਕ ਦਾ ਡੱਬਾ ਬਰਾਮਦ ਕੀਤਾ। ਜਦੋਂ ਡੱਬੇ ਨੂੰ ਕਬਜ਼ੇ ‘ਚ ਲੈ ਕੇ ਵਜ਼ਨ ਦੀ ਜਾਂਚ ਕੀਤੀ ਗਈ ਤਾਂ ਇਸ ਦਾ ਵਜ਼ਨ 507 ਗ੍ਰਾਮ ਸੀ। ਕੰਟੇਨਰ ਦੇ ਵਿਚਕਾਰ ਰੱਖੀ ਗਈ ਹੈਰੋਇਨ ਦਾ ਵਜ਼ਨ 461 ਗ੍ਰਾਮ ਸੀ, ਜਿਸ ਨੂੰ ਪਾਕਿਸਤਾਨੀ ਸਮੱਗਲਰਾਂ ਨੇ ਭਾਰਤੀ ਸਮੱਗਲਰਾਂ ਨੂੰ ਭੇਜਿਆ ਸੀ। ਫਿਲਹਾਲ ਬੀਐਸਐਫ ਤੇ ਕਸਟਮ ਵਿਭਾਗ ਦੇ ਅਧਿਕਾਰੀ ਸਰਹੱਦੀ ਖੇਤਰ ‘ਚ ਰਹਿੰਦੇ ਪੁਰਾਣੇ ਸਮੱਗਲਰਾਂ ਦੇ ਰਿਕਾਰਡ ਦੀ ਜਾਂਚ ਕਰ ਰਹੇ ਹਨ।
Related Posts
CM ਭਗਵੰਤ ਮਾਨ ਨੇ ਬਜਟ ਪੇਸ਼ ਕਰਨ ਲਈ ਖਜ਼ਾਨਾ ਮੰਤਰੀ ਨੂੰ ਦਿੱਤੀ ਵਧਾਈ
ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਖਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਨੂੰ ਬਜਟ ਪੇਸ਼ ਕਰਨ ਲਈ ਵਧਾਈ…
ਪਹਿਲਾਂ ਪਾੜਿਆ ਬਿੱਲ, ਫਿਰ ਪਾਰਲੀਮੈਂਟ ’ਚ ਕਰਨ ਲੱਗੀ Haka Dance
ਨਵੀਂ ਦਿੱਲੀ : ਨਿਊਜ਼ੀਲੈਂਡ ਦੀ ਸੰਸਦ ‘ਚ ਵੀਰਵਾਰ ਨੂੰ ਕਾਫੀ ਹੰਗਾਮਾ ਹੋਇਆ, ਜਿੱਥੇ ਇਕ ਅਨੋਖਾ ਵਿਰੋਧ ਦੇਖਣ ਨੂੰ ਮਿਲਿਆ। ਇੱਥੇ,…
Olympics 2024 Hockey: ਬੈਲਜੀਅਮ ਨੇ ਭਾਰਤੀ ਹਾਕੀ ਟੀਮ ਨੂੰ ਦਿੱਤਾ ਜ਼ਖਮ, ਪੈਰਿਸ ਓਲੰਪਿਕ ‘ਚ 2-1 ਨਾਲ ਹਰਾਇਆ
ਨਵੀਂ ਦਿੱਲੀ ਭਾਰਤੀ ਹਾਕੀ ਟੀਮ ਨੂੰ ਪੈਰਿਸ ਓਲੰਪਿਕ 2024 ਵਿੱਚ ਬੈਲਜੀਅਮ ਹੱਥੋਂ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਬੈਲਜੀਅਮ ਨੇ…