ਪੰਜਾਬ ਪੁਲਿਸ ਦੇ ਸਾਬਕਾ ਡੀਆਈਜੀ ਨੂੰ 7 ਸਾਲ ਦੀ ਜੇਲ੍ਹ ਤੇ ਸੇਵਾਮੁਕਤ DSP ਨੂੰ ਉਮਰਕੈਦ ਦੀ ਸਜ਼ਾ

ਮੁਹਾਲੀ : ਤਰਨਤਾਰਨ ਨਾਲ ਜੁੜੇ 31 ਸਾਲ ਪੁਰਾਣੇ ਫਰਜ਼ੀ ਐਨਕਾਊਂਟਰ ਮਾਮਲੇ (Tarntaran Fake Encounter Case) ‘ਚ ਮੁਹਾਲੀ ਦੀ ਸੀਬੀਆਈ ਸਪੈਸ਼ਲ ਕੋਰਟ ਨੇ ਅੱਜ ਸਜ਼ਾ ਸੁਣਾਈ। ਸਬਜ਼ੀ ਵਿਕਰੇਤਾ ਗੁਲਸ਼ਨ ਕੁਮਾਰ (Gulshan Kumar) ਨੂੰ ਅਗਵਾ ਤੇ ਕਤਲ ਕਰਨ ਦੇ ਦੋਸ਼ ‘ਚ ਸਾਬਕਾ ਡੀਆਈਜੀ ਨੂੰ 7 ਸਾਲ ਦੀ ਜੇਲ੍ਹ ਤੇ ਸਾਬਕਾ ਡੀਐਸਪੀ ਨੂੰ ਉਮਰਕੈਦ ਦੀ ਸਜ਼ਾ ਸੁਣਾਈ ਗਈ ਹੈ। ਵੀਰਵਾਰ ਨੂੰ ਵਿਸ਼ੇਸ਼ ਸੀਬੀਆਈ ਅਦਾਲਤ ਦੇ ਜੱਜ ਆਰ ਕੇ ਗੁਪਤਾ ਨੇ ਪੰਜਾਬ ਪੁਲਿਸ ਦੇ ਸਾਬਕਾ ਡੀਆਈਜੀ ਦਿਲਬਾਗ ਸਿੰਘ (Dilbag Singh Former DIG) ਤੇ ਸੇਵਾਮੁਕਤ ਡੀਐਸਪੀ ਗੁਰਬਚਨ ਸਿੰਘ (Gurbachan Singh Retired DSP) ਨੂੰ ਝੂਠੇ ਮੁਕਾਬਲੇ ‘ਚ ਦੋਸ਼ੀ ਕਰਾਰ ਦਿੱਤਾ ਸੀ ਤੇ ਅੱਜ ਸਜ਼ਾ ਸੁਣਾਈ।

Leave a Reply

Your email address will not be published. Required fields are marked *