ਅੰਮ੍ਰਿਤਸਰ : ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਘੱਲੂਘਾਰਾ ਦੀ 40ਵੀ ਵਰੇਗੰਢ ਮੌਕੇ ਸਮਾਗਮ ਕਰਵਾਏ ਜਾ ਰਹੇ ਹਨ ਇਸ ਮੌਕੇ ਵੱਡੀ ਗਿਣਤੀ ਵਿਚ ਸੰਗਤਾਂ ਤੇ ਪੰਥਕ ਜਥੇਬੰਦੀਆ ਦੇ ਨੁਮਾਇੰਦੇ ਸ਼ਾਮਲ ਹੋਣ ਲਈ ਪਹੁੰਚੇ ਹਨ।
ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਨੇ ਕੌਮ ਦੇ ਨਾਮ ਸੰਦੇਸ਼ ਦਿੱਤਾ | ਜਥੇਦਾਰ ਨੇ ਕਿਹਾ ਕਿ ਅੱਜ ਅਸੀਂ ਸਿੱਖ ਪੰਥ ਦੇ ਸਰਵ ਉੱਚ ਅਸਥਾਨ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਜੂਨ 1984 ਦੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਹਿੰਦੁਸਤਾਨ ਦੀ ਕਾਂਗਰਸ ਵੱਲੋਂ ਕੀਤੇ ਗਏ ਫੌਜੀ ਹਮਲੇ ਦੀ 40ਵੀੰ ਘਲੂਘਾਰਾ ਅਰਦਾਸ ਸਮਾਗਮ ਨੂੰ ਮਨਾਉਣ ਲਈ ਇਕੱਤਰ ਹੋਏ ਹਾਂ।
ਸਾਡੀ ਮਹਾਨ ਵਿਰਾਸ ਵਿਸ਼ਾਲ ਖਾਲਸਾ ਰਾਜ ਭਾਗ ਵਾਲੀ ਰਹੀ ਹੈ। ਜਿਸ ਦਾ ਆਪਣਾ ਖਾਲਸਾ ਰਾਜ, ਆਪਣਾ ਨਿਸ਼ਾਨ, ਆਪਣੇ ਕਰੰਸੀ ਆਪਣਾ ਕਾਨੂੰਨ ਅਤੇ ਸਰਬੱਤ ਦੇ ਭਾਗ ਵਾਲਾ ਰਾਜ ਭਾਗ ਸੀ। ਜਿਹੜਾ ਅੱਜ ਵੀ ਦੁਨੀਆਂ ਦੀਆਂ ਰਾਜ ਪ੍ਰਣਾਲੀਆਂ ਲਈ ਚਾਨਣ ਮੁਰਾਰਾ ਹੈ। ਜਦੋਂ ਅੰਗਰੇਜ਼ਾਂ ਨੇ ਹਿੰਦੁਸਤਾਨ ਨੂੰ ਗੁਲਾਮ ਬਣਾਉਣਾ ਸ਼ੁਰੂ ਕੀਤਾ ਤਾਂ ਸਿੱਖਾਂ ਨੇ 100 ਸਾਲ ਤੱਕ ਉਹਨਾਂ ਨੂੰ ਪੰਜਾਬ ਵਿੱਚ ਵੜਣ ਤੱਕ ਨਾ ਦਿੱਤਾ। ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਉਪਰੰਤ ਗਦਾਰਾਂ ਦੇ ਕਾਰਨ ਜਦੋਂ ਸਿੱਖ ਰਾਜ ਚੱਲਿਆ ਗਿਆ ਤਾਂ ਅੰਗਰੇਜ਼ਾਂ ਨੇ ਪੰਜਾਬ ਨੂੰ ਵੀ ਆਪਣੇ ਕਬਜ਼ੇ ਵਿੱਚ ਲੈ ਲਿਆ। ਦੇਸ਼ ਦੀ ਆਜ਼ਾਦੀ ਦੀ ਲਹਿਰ ਵਿੱਚ ਸਿੱਖਾਂ ਨੇ ਸਿੱਖ ਦੋ ਫਿਸ਼ਦੀ ਤੋਂ ਘੱਟ ਅਬਾਦੀ ਹੋਣ ਦੇ ਬਾਵਜੂਦ ਵੀ 80 ਫੀਸਦੀ ਕੁਰਬਾਨੀਆਂ ਦਿੱਤੀਆਂ। ਇਸੇ ਕਾਰਨ ਹਿੰਦੁਸਤਾਨ ਦੇ ਸਿਆਸੀ ਆਗੂ ਆਜ਼ਾਦੀ ਦੀ ਲੜਾਈ ਦੌਰਾਨ ਵਾਰ-ਵਾਰ ਸਿੱਖਾਂ ਨਾਲ ਵਾਦੇ ਕਰਦੇ ਰਹੇ ਤੇ ਆਜ਼ਾਦੀ ਮਿਲਣ ਉਪਰੰਤ ਉਹਨਾਂ ਨੂੰ ਉਤਰੀ ਭਾਰਤ ਵਿੱਚ ਅਜਿਹਾ ਖੁਦ ਮੁਖਤਿਆਰ ਕਿੱਤਾ ਦਿੱਤਾ ਜਾਵੇਗਾ ਜਿੱਥੇ ਸਿੱਖ ਵੀ ਆਪਣੇ ਰਾਜ ਭਾਗ ਦੀ ਮਹਾਨ ਵਿਰਾਸਤ ਨੂੰ ਮਾਣਦਿਆਂ ਹੋਇਆ ਆਜ਼ਾਦੀ ਦਾ ਨਿੱਘ ਮਾਣ ਸੱਕਣਗੇ ਪਰ 1947 ਦੀ ਵੰਡ ਵੇਲੇ ਮੁਰੱਬਿਆਂ ਦੇ ਮਾਲਕ ਸਿੱਖ ਆਪਣੀਆਂ ਜਮੀਨਾਂ ਆਪਣੇ ਕਾਰੋਬਾਰ ਆਪਣੇ ਘਰ ਬਾਹਰ ਛੱਡ ਕੇ ਸ਼ਰਨਾਰਥੀ ਬਣ ਕੇ ਭਾਰਤ ਵਿੱਚ ਆ ਗਏ ਤੇ 10 ਲੱਖ ਤੋਂ ਵੱਧ ਚੜਦੇ ਅਤੇ ਲਹਿੰਦੇ ਪੰਜਾਬ ਦੇ ਲੋਕ ਮਾਰੇ ਗਏ ਭਾਰਤ ਆਜ਼ਾਦ ਹੋਣ ਤੋਂ ਬਾਅਦ ਬਦਕਿਸਮਤੀ ਨਾਲ 1947 ਵਿੱਚ ਦੇਸ਼ ਦੀ ਹਕੂਮਤ ਵੱਲੋਂ ਸਿੱਖਾਂ ਨਾਲ ਆਜ਼ਾਦੀ ਤੋਂ ਪਹਿਲਾਂ ਕੀਤੇ ਵਾਅਦੇ ਵਿਸਾਰ ਦਿੱਤੇ ਗਏ ਸਿੱਖਾਂ ਨੂੰ ਜੁਰਾਇਮ ਪੇਸ਼ਾ ਤੱਕ ਆਖ ਕੇ ਸਰਕਾਰੀ ਅਧਿਕਾਰੀਆਂ ਨੂੰ ਇਹਨਾਂ ਤੇ ਸ਼ੱਕੀ ਨਿਗਾਹਾਂ ਰੱਖਣ ਤੇ ਫਰਮਾਨ ਜਾਰੀ ਕੀਤੇ ਗਏ ਅਖੀਰ ਆਪਣੇ ਨਾਲ ਹੋਏ ਵੱਡੇ ਧੋਖੇ ਨੂੰ ਮਹਿਸੂਸ ਕਰਦਿਆਂ ਸਿੱਖਾਂ ਨੂੰ ਆਪਣੇ ਰਾਜਨੀਤਕ ਹੱਕ ਹਕੂਕ ਲੈਣ ਲਈ ਸੰਘਰਸ਼ ਦਾ ਰਾਹ ਅਪਣਾਉਣ ਲਈ ਮਜਬੂਰ ਹੋਣਾ ਪਿਆ ਭਾਸ਼ਾਈ ਆਧਾਰ ਤੇ ਸੂਬਿਆਂ ਦੇ ਪੂਨਰ ਗੱਠਣ ਵੇਲੇ ਪੰਜਾਬ ਨੂੰ ਵਿਚਾਰਿਆ ਨਾ ਗਿਆ ਤਾਂ ਅਖੀਰ ਸਿੱਖਾਂ ਨੂੰ ਕਸ਼ਟਮਈ ਹਾਲਾਤਾਂ ਦਾ ਸਾਹਮਣਾ ਕਰਦਿਆਂ ਮੋਰਚੇ ਲਗਾ ਕੇ 1966 ਵਿੱਚ ਪੰਜਾਬੀ ਸੂਬਾ ਮਿਲਿਆ ਦਰਿਆਈ ਪਾਣੀ ਡੈਮ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਅਤੇ ਪੰਜਾਬੀ ਬੋਲਦੇ ਇਲਾਕੇ ਫਿਰ ਵੀ ਪੰਜਾਬ ਨੂੰ ਨਾ ਦਿੱਤੇ ਗਏ ਪੰਜਾਬ ਦੇ ਇਹਨਾਂ ਮਸਲਿਆਂ ਅਤੇ ਮੁਦਿਆਂ ਲਈ ਖੁਦ ਮੁਖਤਿਆਰੀ ਵਾਲੇ ਆਨੰਦਪੁਰ ਸਾਹਿਬ ਦੇ ਮਤੇ ਨੂੰ ਲੈ ਕੇ ਅਗਸਤ 1982 ਵਿੱਚ ਸਿੱਖਾਂ ਨੂੰ ਧਰਮ ਯੁੱਧ ਮੋਰਚਾ ਲਾਉਣ ਲਈ ਮਜਬੂਰ ਹੋਣਾ ਪਿਆ ਇਸ ਮੋਰਚੇ ਨੂੰ ਆਪਣੇ ਜਬਰ ਤੇ ਨੀਤੀ ਨਾਲ ਕੁਚਲਣ ਅਤੇ ਦੇਸ਼ ਵਿੱਚ ਐਮਰਜੰਸੀ ਵੇਲੇ ਅਕਾਲੀ ਦਲ ਵੱਲੋਂ ਕੀਤੇ ਵਿਰੋਧ ਦਾ ਬਦਲਾ ਸਿੱਖ ਕੌਮ ਕੋਲੋਂ ਲੈਣ ਲਈ ਸਮੇਂ ਦੀ ਹੰਕਾਰੀ ਤੇ ਜਾਫਰ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਵੱਲੋਂ ਇਕ ਜੂਨ 1984 ਨੂੰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਵਿੱਚ ਭਾਰਤੀ ਫੌਜ ਨੇ ਵੜ ਕੇ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਗੁਰਪੁਰਬ ਮਨਾਉਣ ਵਾਸਤੇ ਆਈਆਂ ਸੰਗਤਾਂ ਉੱਤੇ ਗੋਲੀਆਂ ਚਲਾਉਂਦਿਆਂ ਹੋਇਆ ਨਿਹੱਥੇ ਸਿੰਘ ਸਿੰਘਣੀਆਂ ਬੱਚਿਆਂ ਅਤੇ ਬਜ਼ੁਰਗਾਂ ਨੂੰ ਬੇਰਹਿਮੀ ਦੇ ਨਾਲ ਸ਼ਹੀਦ ਕੀਤਾ ਗਿਆ। 1 ਜੂਨ ਤੋਂ 6 ਜੂਨ 1984 ਤੱਕ ਹਿੰਦੁਸਤਾਨ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਵੱਲੋਂ ਭੇਜੀ ਫੌਜ ਨੇ ਤੋਪਾਂ ਤੇ ਟੈਕਾਂ ਦੇ ਗੋਲਿਆਂ ਨਾਲ ਰੂਹਾਨੀਅਤ ਦੇ ਸਮੇਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨੂੰ ਨਿਸ਼ਾਨਾ ਬਣਾਇਆ ਅਤੇ ਮੀਰੀ ਪੀਰੀ ਦੇ ਮਾਲਕ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਾਜੇ ਸ੍ਰੀ ਅਕਾਲ ਤਖਤ ਸਾਹਿਬ ਦੀ ਪਾਵਨ ਇਮਾਰਤ ਨੂੰ ਖੰਡਤ ਕੀਤਾ ਸਿੱਖ ਇਤਿਹਾਸ ਦੀਆਂ ਮਹਾਨ ਪਰੰਪਰਾਵਾਂ ਤੋਂ ਸੇਧ ਲੈਂਦਿਆਂ ਦਮਦਮੀ ਟਕਸਾਲ ਦੇ ਚੌਵੇਂ ਮੁਖੀ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦੀ ਅਗਵਾਈ ਵਿੱਚ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਪ੍ਰਧਾਨ ਭਾਈ ਸਾਹਿਬ ਭਾਈ ਅਮਰੀਕ ਸਿੰਘ, ਬਾਬਾ ਠਾਹਰਾ ਸਿੰਘ, ਜਨਰਲ ਭਾਈ ਸ਼ੁਬੇਗ ਸਿੰਘ ਅਤੇ ਸੈਂਕੜੇ ਜੁਝਾਰੂ ਸਿੰਘਣੀਆਂ ਹਿੰਦੁਸਤਾਨ ਦੀ ਫੌਜ ਦਾ ਡੱਟ ਕੇ ਮੁਕਾਬਲਾ ਕਰਦਿਆਂ ਹੋਇਆਂ ਸ਼ਹਾਦਤ ਦਾ ਜਾਮ ਪੀ ਗਏ। ਇਸ ਤੋਂ ਬਾਅਦ ਹਥਿਆਰਬੰਦ ਜੁਝਾਰੂ ਸੰਘਰਸ਼ ਦੇ ਆਰੰਭਤਾ ਹੋਈ, ਜਿਸ ਵਿੱਚ ਆਪ ਮੁਹਾਰੇ ਸਿੱਖ ਨੌਜਵਾਨਾਂ ਨੇ ਭਾਗ ਲਿਆ। ਬਹੁਤ ਸਾਰੇ ਸਿੰਘ ਸ਼ਹੀਦੀਆਂ ਪ੍ਰਾਪਤ ਨੌਜਵਾਨਾਂ ਦੇ ਭਾਗ ਲਿਆ ਬਹੁਤ ਸਾਰੇ ਸਿੰਘ ਸ਼ਹੀਦੀਆਂ ਪ੍ਰਾਪਤ ਕਰ ਗਏ ਅਤੇ ਬਹੁਤ ਸਾਰੇ ਪੰਜਾਬ ਦੇ ਸਿੱਖ ਨੌਜਵਾਨਾਂ ਨੂੰ ਭਾਰਤੀ ਜਾਬਰ ਹਕੂਮਤ ਨੇ ਝੂਠੇ ਪੁਲਿਸ ਮੁਕਾਬਲੇ ਬਣਾ ਕੇ ਸ਼ਹੀਦ ਕੀਤਾ ਗਿਆ ਜਿਸ ਵਿੱਚ ਭਾਈ ਗੁਰਦੇਵ ਸਿੰਘ ਕੌੰਨਕੇ ਵਰਗੀ ਸੰਤ ਆਤਮਾ ਨੂੰ ਵੀ ਬਖਸ਼ਿਆ ਨਾ ਗਿਆ । ਉਸ ਤੋਂ ਬਾਅਦ ਝੂਠੇ ਪੁਲਿਸ ਮੁਕਾਬਲਿਆਂ ਵਿੱਚ ਮਾਰੇ ਗਏ ਹਜ਼ਾਰਾਂ ਨੌਜਵਾਨਾਂ ਦੇ ਜਿਹੜੇ ਗੁੰਮਨਾਮੇ ਵਿੱਚ ਸਸਕਾਰ ਕੀਤੇ ਗਏ ਸਨ ਉਹਨਾਂ ਦਾ ਪਰਦਾਫਾਸ਼ ਕਰਨ ਵਾਲੇ ਭਾਈ ਜਸਵੰਤ ਸਿੰਘ ਖਾਲੜਾ ਨੂੰ ਵੀ ਭਾਰਤ ਦੀ ਜਾਬਰ ਹਕੂਮਤ ਵੱਲੋਂ ਸ਼ਹੀਦ ਕਰ ਦਿੱਤਾ ਗਿਆ ਖਾਲਸਾ ਜੀ ਜੂਨ 1984 ਦਾ ਸ੍ਰੀ ਦਰਬਾਰ ਸਾਹਿਬ ਅਤੇ ਸ਼੍ਰੀ ਅਕਾਲ ਤਖਤ ਸਾਹਿਬ ਤੇ ਫੌਜੀ ਹਮਲਾ ਸਿੱਖ ਕੌਮ ਲਈ ਤੀਜਾ ਘਲੂਘਾਰਾ ਹੋ ਨਿਬੜਿਆ ਜਿਸ ਦਾ ਦਰਦ ਇਸ ਦੇ ਜਖਮ ਸਿੱਖ ਅਵਚੇਤਨ ਵਿੱਚੋਂ ਕਦੇ ਵੀ ਮਨਫੀ ਨਹੀਂ ਹੋ ਸਕਣਗੇ ਕਿਉਂਕਿ ਵੱਡੇ ਤੇ ਛੋਟੇ ਘੱਲੂਘਾਰਿਆਂ ਵਿੱਚ ਵਿਦੇਸ਼ੀ ਮੁਗਲ ਤੇ ਅਫਗਾਨ ਹਮਲਾਵਰਾਂ ਦੇ ਉਲਟ 1984 ਦਾ ਘੱਲੂਘਾਰਾ ਉਸ ਆਜ਼ਾਦ ਹਿੰਦੁਸਤਾਨ ਦੀ ਹਕੂਮਤ ਨੇ ਵਰਤਾਇਆ ਜਿਸ ਨੂੰ ਆਜ਼ਾਦ ਕਰਵਾਉਣ ਵਿੱਚ ਸਭ ਤੋਂ ਵੱਧ ਕੁਰਬਾਨੀਆਂ ਸਿੱਖਾਂ ਦੀਆਂ ਹਨ ਅੱਜ ਜੂਨ 1984 ਦੇ 40ਵੇਂ ਘੱਲੂਘਾਰੇ ਦਿਹਾੜੇ ਮੌਕੇ ਜਿੱਥੇ ਗਿਆਨੀ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਦੀ ਅਗਵਾਈ ਹੇਠ ਸ਼੍ਰੀ ਦਰਬਾਰ ਸਾਹਿਬ ਅਤੇ ਸ਼੍ਰੀ ਅਕਾਲ ਤਖਤ ਸਾਹਿਬ ਜੀ ਅਜਮਤ ਖਾਤਰ ਸ਼ਹੀਦ ਹੋਣ ਵਾਲੇ ਦਮਦਮੀ ਟਕਸਾਲ ਸਿੱਖ ਸਟੂਡੈਂਟ ਫੈਡਰੇਸ਼ਨ ਬੱਬਰ ਖਾਲਸਾ ਅਤੇ ਹੋਰ ਜਥੇਬੰਦੀਆਂ ਨਾਲ ਸਬੰਧਿਤ ਸਮੂਹ ਸਿੰਘਾ ਸਿੰਘਣੀਆਂ ਅਤੇ ਕਾਰ ਸੇਵਾ ਵਾਲੇ ਮਹਾਂਪੁਰਖਾਂ ਸ਼ਹੀਦਾਂ ਨੂੰ ਸਾਡਾ ਪ੍ਰਣਾਮ ਹੈ ਉਥੇ ਸ਼੍ਰੀ ਅਕਾਲ ਤਖਤ ਸਾਹਿਬ ਤੇ ਫੌਜੀ ਹਮਲੇ ਦੇ ਰੋਸ ਵਿੱਚ ਬੈਰਕਾਂ ਛੱਡ ਕੇ ਆਉਣ ਵਾਲੇ ਧਰਮੀ ਫੌਜੀਆਂ ਦੇ ਇਤਿਹਾਸ ਅਤੇ ਕੁਰਬਾਨੀਆਂ ਅੱਗੇ ਵੀ ਸਾਡਾ ਸਿਰ ਝੁਕਦਾ ਹੈ ਜਿਨਾਂ ਦੀ ਬਗਾਵਤ ਦੇ ਸਦਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਆਪਰੇਸ਼ ਵੂਡ ਰੋਜ਼ ਖਾਲਸਾ ਜੀ ਦੋ ਆਪਰੇਸ਼ਨ ਭਾਰਤੀ ਹਕੂਮਤ ਵੱਲੋਂ ਉਸ ਵਕਤ ਕੀਤੇ ਗਏ ਸਨ ਇੱਕ ਨੂੰ ਨਾਮ ਦਿੱਤਾ ਗਿਆ ਆਪਰੇਸ਼ਨ ਬਲਯੂ ਸਟਾਰ ਤੇ ਦੂਜਾ ਸੀ ਵੂਡ ਰੋਜ਼ ਜਿਸ ਵਿੱਚ ਭਾਰਤੀ ਹਕੂਮਤ ਦੀ ਇਹ ਸਾਜਿਸ਼ ਸੀ ਕਿ ਵੂਡ ਰੋਜ ਅਪ੍ਰੇਸ਼ਨ ਦੇ ਵਿੱਚ ਸਿੱਖਾਂ ਦੀ ਸਿੱਖ ਨੌਜਵਾਨਾਂ ਦੀ ਨਸਲਕੁਸ਼ੀ ਕਰ ਦਿੱਤੀ ਜਾਵੇ ਅਤੇ ਜਿਹੜਾ ਅਪ੍ਰੇਸ਼ਨ ਬਲੂ ਸਟਾਰ ਹੈ ਆਪਰੇਸ਼ਨ ਬਲੂ ਸਟਾਰ ਸਿੱਖਾਂ ਦੇ ਸਰਵ ਉੱਚ ਅਸਥਾਨ ਸ੍ਰੀ ਅਕਾਲ ਤਖਤ ਸਾਹਿਬ ਨੂੰ ਠਹਿ ਢੇਰੀ ਕੀਤਾ ਜਾਵੇ। ਜੇਕਰ ਧਰਮੀ ਫੌਜੀ ਬੈਰਕਾਂ ਛੱਡ ਕੇ ਨਾ ਆਉਂਦੇ ਤੇ ਇੰਦਰਾ ਗਾਂਧੀ ਨੇ ਅਪ੍ਰੇਸ਼ਨ ਵੂਡ ਰੋਜ਼ ਜੋ ਸਾਜਿਸ਼ ਸੀ ਉਹਦੇ ਵਿੱਚ ਕਾਮਯਾਬ ਹੋਣਾ ਸੀ ਜਿਨਾਂ ਦੀ ਬਗਾਵਤ ਦੇ ਸਦਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਆਪਰੇਸ਼ਨ ਵੂਡ ਰੋਜ਼ ਤਹਿਤ ਮਾਝੇ ਦੇ ਸਰਹੱਦੀ ਜਿਲ੍ਹੇ ਸ੍ਰੀ ਅੰਮ੍ਰਿਤਸਰ ਸਾਹਿਬ, ਗੁਰਦਾਸਪੁਰ ਅਤੇ ਫਿਰੋਜਪੁਰ ਵਿੱਚ ਸਿੱਖ ਨੌਜਵਾਨਾਂ ਦੀ ਨਸਲਕੁਸ਼ੀ ਦੀ ਗੁਪਤ ਯੋਜਨਾ ਕਾਮਯਾਬ ਨਾ ਹੋ ਸਕੀ।
ਉਨ੍ਹਾਂ ਕਿਹਾ ਕਿ ਅੱਜ ਜੂਨ 1984 ਦੇ ਘਲੂਘਾਰੇ ਦਿਹਾੜੇ ਮੌਕੇ ਆਪਣੇ ਕੌਂਮ ਦੇ ਜਖਮਾਂ ਨੂੰ ਸੂਰਜ ਬਣਾਉਂਦਿਆਂ ਅੱਗੇ ਤੁਰਨ ਦੇ ਯਤਨਸ਼ੀਲ ਹੋਈਏ। ਕੌਮ ਦੀ ਅਣਖ ਅਤੇ ਇਨਸਾਫ ਦੀ ਲੜਾਈ ਲੜਨ ਵਾਲੇ ਬੰਦੇ ਸਿੰਘਾ ਨੂੰ ਦਹਾਕਿਆਂ ਦੀਆਂ ਕਾਨੂੰਨੀ ਸਜ਼ਾਵਾਂ ਪੂਰੀਆਂ ਹੋਣ ਤੋਂ ਬਾਅਦ ਵੀ ਇਹ ਰਿਹਾ ਨਾ ਕਰਨ ਅਤੇ ਨਵੰਬਰ 1984 ਦੇ ਸਿੱਖ ਨਸਲਕੁਸ਼ੀ ਤੇ ਦੋਸ਼ੀਆਂ ਨੂੰ 40 ਸਾਲਾਂ ਬਾਅਦ ਵੀ ਸਜਾਵਾਂ ਨਾ ਦੇ ਕੇ ਹਿੰਦੁਸਤਾਨ ਦੀ ਹਕੁਮਤ ਵੱਲੋਂ ਸਿੱਖਾਂ ਨਾਲ ਕੀਤੇ ਜਾ ਰਹੇ ਦੋਹਰੇ ਅਤੇ ਅਨਿਆਪੂਰਨ ਵਤੀਰੇ ਵਿਰੁੱਧ ਪੰਥ ਅਤੇ ਪੰਜਾਬ ਦੇ ਰਾਜਨੀਤਿਕ
ਭਗੋਲਿਕ ਅਤੇ ਆਰਥਿਕ ਹੱਕਾਂ ਲਈ ਦਿੱਲੀ ਵੱਲ ਵਾਰ ਵਾਰ ਹੱਥ ਕਰਨ ਦੀ ਬਜਾਏ ਹੱਥ ਅੱਡਣ ਦੀ ਬਜਾਏ ਖਾਲਸਾਈ ਹਲੀਮੀ ਰਾਜ ਦੇ ਸੰਕਲਪ ਨੂੰ ਸਰਣਾਈ ਸਿੱਖ ਰਾਜਨੀਤੀ ਨੂੰ ਪ੍ਰਫੁਲਿਤ ਕਰਨ ਵੱਲ ਅੱਗੇ ਵਧੀਏ। ਆਓ ਮਿਲ ਬੈਠ ਕੇ ਸਿੱਖ ਕੌਮ ਦੇ ਮੌਜੂਦਾ ਸੰਕਟਾਂ ਦੀ ਨਿਸ਼ਾਨਦੇਹੀ ਕਰਦਿਆਂ ਸ਼੍ਰੀ ਗੁਰੂ ਨਾਨਕ ਦੇਵ ਦੇ ਸਰਬ ਕਲਿਆਣਕਾਰੀ ਫਲਸਫੇ ਦੇ ਅਧਾਰ ਤੇ ਕੌਮੀ ਏਜੰਡਾ ਤੈਅ ਕਰਨ ਲਈ ਮਾਹੌਲ ਸਿਰਜੀਏ ਅਤੇ ਸਿੱਖਾਂ ਦੇ ਕਰਮ ਅਤੇ ਜਨਮ ਭੂਮੀ ਪੰਜਾਬ ਦੇ ਜੀਵਨ ਜਾਂਚ ਵਿੱਚੋਂ ਗਵਾਚ ਰਹੀ ਨਰੋਈ ਸਭਿਅਕ ਕਦਰਾ ਕੀਮਤਾਂ ਵਾਤਾਵਰਣ ਸਿਹਤ ਅਤੇ ਸਿੱਖਿਆ ਦੇ ਗੰਭੀਰ ਸੰਕਟ ਅਧਰਮ ਅਤੇ ਪਖੰਡਵਾਦ ਦਾ ਬੋਲਬਾਲਾ ਮਾਂ ਬੋਲੀ ਤੋਂ ਬੇਮੁਖਤਾਈ ਸਰੀਰ ਰਿਸ਼ਟ ਪੁਸ਼ਟ ਤੋਂ ਬੇਧਿਆਨੀ ਗਵਾਚ ਰਹੇ ਕਿਤ ਸਭਿਆਚਾਰ ਅਤੇ ਧਰਮ ਦੀਆਂ ਸੱਚੀਆਂ ਕਦਰਾਂ ਕੀਮਤਾਂ ਨੂੰ ਟੁੱਟੀ ਰਾਜਨੀਤੀ ਨੂੰ ਨਰੋਈ ਦਿਸ਼ਾ ਦੇਣ ਲਈ ਸਮੂਹਿਕ ਯਤਨਾਂ ਵੱਲ ਵਧੀਏ ਇਹ ਸਾਰੇ ਯਤਨ ਤਾਂ ਹੀ ਸਫਲ ਹੋਣਗੇ ਅਤੇ ਜੂਨ 1984 ਦੇ ਘਲੂਘਾਰੇ ਦੇ ਸ਼ਹੀਦਾਂ ਪ੍ਰਤੀ ਸਾਡੀ ਸੱਚੀ ਸ਼ਰਧਾ ਤਾਂ ਵੀ ਅਰਪਣ ਹੋਵੇਗੀ ਜੇਕਰ ਅਸੀਂ ਪੁਰਾਤਨ ਗੁਰਸਿੱਖਾਂ ਵਰਗਾ ਤਿਆਗ ਸਮਰਪਣ ਗੁਰਬਾਣੀ ਅਤੇ ਦ੍ਰਿੜਤਾ ਹਾਸਲ ਕਰਨ ਵਾਲੇ ਬਾਣੀ ਵਿੱਚ ਪ੍ਰਪੱਖ ਹੋ ਕੇ ਸਮੁੱਚੇ ਬਿਬੇਕੀ ਕਿਰਦਾਰ ਦੇ ਧਾਰਣੀ ਬਣਾਂਗੇ ਆਓ ਨਸ਼ਿਆਂ ਦਾ ਤਿਆਗ ਕਰਕੇ ਪੰਜ ਕਕਾਰੀ ਰਹਿਤ ਵਿੱਚ ਅੰਮ੍ਰਿਤਧਾਰੀ ਹੋ ਕੇ ਆਪਣੇ ਗੁਰੂ ਸਿਧਾਂਤਾਂ ਉਤੇ ਡੱਟ ਕੇ ਪਹਿਰਾ ਦਈਏ ਅਤੇ ਹਕੂਮਤਾਂ ਵੱਲੋਂ ਸਿੱਖ ਕੌਮ ਦੀਆਂ ਅਗਲੀਆਂ ਨਸਲਾਂ ਨੂੰ ਪਤਿਤਪੁਣੇ ਅਤੇ ਨਸ਼ਿਆਂ ਵਿੱਚ ਗਲਤਾਨ ਕਰਨ ਦੀਆਂ ਸਾਜਿਸ਼ਾਂ ਦਾ ਮੂੰਹ ਤੋੜਵਾਂ ਜਵਾਬ ਦਈਏ। ਅੱਜ ਜੂਨ 1984 ਦੇ ਘੱਲੂਘਾਰੇ ਦਿਹਾੜੇ ਮੌਕੇ ਜਿੱਥੇ ਸਮੁੱਚਾ ਖਾਲਸਾ ਪੰਥ ਸ੍ਰੀ ਅਕਾਲ ਤਖਤ ਸਾਹਿਬ ਦੇ ਸਨਮੁਖ ਜੁੜਿਆ ਉਥੇ ਨਿਹੰਗ ਸਿੰਘ ਜਥੇਬੰਦੀਆਂ ਦੇ ਮੁਖੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਮੂਹ ਜਥੇਬੰਦੀਆਂ ਦੇ ਮੁਖੀ ਉਹਨਾਂ ਦੇ ਨੁਮਾਇੰਦੇ ਦਮਦਮੀ ਟਕਸਾਲ ਦੇ ਨੁਮਾਇੰਦੇ ਸ਼ਹੀਦਾਂ ਦੇ ਪਰਿਵਾਰ ਜੋ ਵੀ ਸੰਗਤਾਂ ਦੇਸ਼ ਵਿਦੇਸ਼ ਤੋਂ ਸਮਾਗਮ ਵਿਚ ਜੁੜੀਆਂ ਸਭ ਦਾ ਬਹੁਤ ਬਹੁਤ ਧੰਨਵਾਦ ਕਰਦਿਆ ਅੰਮ੍ਰਿਤ ਛੱਕ ਕੇ ਗੁਰੂ ਵਾਲੇ ਬਣ ਕੇ ਆਪਣੇ ਜੀਵਨ ਨੂੰ ਸਫਲਾ ਕਰਨ ਦਾ ਦਾ ਸੰਦੇਸ਼ ਦਿੱਤਾ।