ਨਵੀਂ ਦਿੱਲੀ: ਸੱਤਵੇਂ ਯਾਨੀ ਲੋਕ ਸਭਾ ਚੋਣਾਂ ਦੇ ਆਖਰੀ ਪੜਾਅ ਵਿੱਚ ਸੱਤ ਸੂਬਿਆਂ ਅਤੇ ਇੱਕ ਕੇਂਦਰ ਸ਼ਾਸਤ ਪ੍ਰਦੇਸ਼ ਦੀਆਂ ਕੁੱਲ 57 ਲੋਕ ਸਭਾ ਸੀਟਾਂ ਲਈ 1 ਜੂਨ ਨੂੰ ਵੋਟਿੰਗ ਹੋ ਰਹੀ ਹੈ। ਵੋਟਿੰਗ ਨਤੀਜਾ 4 ਜੂਨ ਨੂੰ ਆਵੇਗਾ। ਇਸ ਪੜਾਅ ‘ਚ ਬਿਹਾਰ, ਚੰਡੀਗੜ੍ਹ, ਹਿਮਾਚਲ ਪ੍ਰਦੇਸ਼, ਝਾਰਖੰਡ, ਉੜੀਸਾ, ਪੰਜਾਬ, ਉੱਤਰ ਪ੍ਰਦੇਸ਼ ਅਤੇ ਪੱਛਮੀ ਬੰਗਾਲ ‘ਚ ਵੋਟਿੰਗ ਹੋ ਰਹੀ ਹੈ। ਵੋਟਿੰਗ ਦੇ ਇਸ ਪੜਾਅ ਨਾਲ 19 ਅਪ੍ਰੈਲ ਤੋਂ ਸ਼ੁਰੂ ਹੋਈਆਂ ਚੋਣਾਂ ਦੇ ਸਾਰੇ ਪੜਾਵਾਂ ਲਈ ਵੋਟਿੰਗ ਮੁਕੰਮਲ ਹੋ ਜਾਵੇਗੀ।
ਬੰਗਾਲ ‘ਚ ਵੋਟਿੰਗ ਦੌਰਾਨ EVM ਛੱਪੜ ‘ਚ ਸੁੱਟੀ, TMC ‘ਤੇ ਲੱਗੇ ਦੋਸ਼, ਇਲਾਕੇ ‘ਚ ਤਣਾਅ
