,ਅੰੰਮਿ੍ਤਸਰ : ਭਾਰਤੀ ਜਨਤਾ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਜੇ ਪੀ ਨੱਡਾ ਨੇ ਅੰਮ੍ਰਿਤਸਰ ਵਿਖੇ ਉਮੀਦਵਾਰ ਤਰਨਜੀਤ ਸਿੰਘ ਸੰਧੂ ਤੇ ਖਡੂਰ ਸਾਹਿਬ ਹਲਕੇ ਦੇ ਉਮੀਦਵਾਰ ਮਨਜੀਤ ਸਿੰਘ ਮੰਨਾ ਦੇ ਹੱਕ ਵਿਚ ਚੋਣ ਰੈਲੀ ਕੀਤੀ। ਸੰਬੋਧਨ ਕਰਦਿਆਂ ਸੰਧੂ ਨੇ ਕਿਹਾ ਕਿ ਅੱਜ ਦੇਸ਼ ਤਰੱਕੀ ਕਰ ਰਿਹਾ ਹੈ। ਭਾਰਤ 10 ਸਾਲਾਂ ਵਿਚ ਅੱਗੇ ਜਾ ਰਿਹਾ ਹੈ ਤੇ ਅੰਮ੍ਰਿਤਸਰ ਪਿੱਛੇ ਜਾ ਰਿਹਾ ਹੈ। ਇੱਥੇ ਨਸ਼ੇ ਹਨ, ਕਾਨੂੰਨ ਵਿਵਸਥਾ ਦੀ ਮਾੜੀ ਸਥਿਤੀ, ਕੋਈ ਤਕਨੀਕ ਨਹੀਂ, ਗੰਦਗੀ ਦੀ ਭਰਮਾਰ ਹੈ। ਅੰਮ੍ਰਿਤਸਰ ਤਾਂ ਹੀ ਸੁਧਰੇਗਾ ਜਦੋਂ ਭਾਜਪਾ ਦੇ ਉਮੀਦਵਾਰ ਨੂੰ ਜਿੱਤਾ ਕੇ ਇੱਥੋਂ ਭੇਜਿਆ ਜਾਵੇਗਾ। ਸਰਕਾਰ ਬਣਨ ਦੇ ਪਹਿਲੇ 100 ਦਿਨਾਂ ਵਿਚ ਲੋਕਾਂ ਨੂੰ ਪੱਕੀ ਛੱਤ ਦੇਵਾਂਗੇ, ਕਿਸੇ ਨੂੰ ਲੁੱਟਣ ਨਹੀਂ ਦੇਵਾਂਗੇ, ਕੇਂਦਰੀ ਸਕੀਮਾਂ ਲਿਆਵਾਂਗੇ। ਜਗਤ ਪ੍ਰਕਾਸ਼ ਨੱਡਾ ਨੇ ਕਿਹਾ ਕਿ ਪਵਿੱਤਰ ਨਗਰੀ ਦੇ ਦਰਸ਼ਨ ਕਰਨ ਦਾ ਮੌਕਾ ਮਿਿਲਆ। ਸਿੱਖ ਗੁਰੂਆਂ ਨੇ ਦੁਨੀਆ ਨੂੰ ਦੇਸ਼ ਭਗਤੀ ਅਤੇ ਬਰਾਬਰੀ ਦਾ ਸੰਦੇਸ਼ ਦਿੱਤਾ। ਪੰਜਾਬ ਦੇ ਨੌਜਵਾਨਾਂ ਅਤੇ ਸ਼ਹੀਦਾਂ ਨੂੰ ਮੇਰੀ ਸ਼ਰਧਾਂਜਲੀ ਹੈ। ਪੰਜਾਬ ਵਿਚ ਤਿਰੰਗੇ ਦੇ ਤਿੰਨੋਂ ਰੰਗ ਸ਼ਹਾਦਤ, ਸ਼ਾਤੀ ਤੇ ਹਰੀ ਕ੍ਰਾਂਤੀ ਵਿਚ ਨਜ਼ਰ ਆ ਰਹੇ ਹਨ। ਪੰਜਾਬ ਦੇ ਕਿਸਾਨ ਅਤੇ ਨੌਜਵਾਨ ਅੱਗੇ ਆਏ ਅਤੇ ਕੋਰੋਨਾ ਕਾਲ ਵਿਚ ਸੇਵਾ ਕੀਤੀ। ਮੋਦੀ ਨੇ ਫੌਜੀ ਭਰਾਵਾਂ ਲਈ ਕੰਮ ਵਿੱਚ ਕੋਈ ਕਸਰ ਨਹੀਂ ਛੱਡੀ, ਕਾਂਗਰਸ ਨੇ ਵਨ ਰੈਂਕ ਵਨ ਪੈਨਸ਼ਨ ਲਾਗੂ ਨਹੀਂ ਕੀਤੀ।
ਪੰਜਾਬ ‘ਚ ਤਿਰੰਗੇ ਦੇ ਤਿੰਨੋਂ ਰੰਗ ਸ਼ਹਾਦਤ, ਸ਼ਾਂਤੀ ਤੇ ਹਰੀ ਕ੍ਰਾਂਤੀ ‘ਚ ਆ ਰਹੇ ਹਨ ਨਜ਼ਰ : ਜੇ.ਪੀ. ਨੱਡਾ
