ਪਾਪਾ ਰਾਬਰਟ ਵਾਡਰਾ ਤੇ ਮਾਮੇ ਰਾਹੁਲ ਨਾਲ ਪ੍ਰਿਅੰਕਾ ਗਾਂਧੀ ਦੇ ਦੋਵਾਂ ਬੱਚਿਆਂ ਨੇ ਪਹਿਲੀ ਵਾਰ ਪਾਈ ਵੋਟ, ਦੇਸ਼ ਦੇ ਵੋਟਰਾਂ ਨੂੰ ਕੀਤੀ ਇਹ ਅਪੀਲ

ਨਵੀਂ ਦਿੱਲੀ। ਦੇਸ਼ ਵਿਚ ਅੱਜ ਛੇਵੇਂ ਪੜਾਅ ਦੀ ਵੋਟਿੰਗ ਹੋ ਰਹੀ ਹੈ। ਇਸੇ ਪੜਾਅ ‘ਚ ਦੇਸ਼ ਦੀ ਰਾਜਧਾਨੀ ‘ਚ ਵੀ ਲੋਕ ਆਪਣੀ ਵੋਟ ਦਾ ਇਸਤੇਮਾਲ ਕਰ ਰਹੇ ਹਨ। ਦੇਸ਼ ਦੇ ਰਾਸ਼ਟਰਪਤੀ ਤੋਂ ਲੈ ਕੇ ਮੁੱਖ ਚੋਣ ਕਮਿਸ਼ਨਰ ਤਕ ਸਾਰੀਆਂ ਪਾਰਟੀਆਂ ਅਤੇ ਵਿਰੋਧੀ ਧਿਰਾਂ ਦੇ ਆਗੂ ਦਿੱਲੀ ਵਿੱਚ ਆਪਣੀ ਵੋਟ ਪਾ ਰਹੇ ਹਨ। ਇਨ੍ਹਾਂ ਵਿੱਚ ਨਵਾਂ ਨਾਮ ਜੁੜਿਆ ਹੈ, ਕਾਂਗਰਸ ਦੀ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਵਾਡਰਾ ਦੇ ਬੱਚਿਆਂ ਦਾ। ਉਨ੍ਹਾਂ ਦੇ ਪੁੱਤਰ ਤੇ ਧੀ ਦੋਵਾਂ ਨੇ ਇਨ੍ਹਾਂ ਚੋਣਾਂ ‘ਚ ਵੋਟ ਪਾਈ ਤੇ ਫਸਟ ਟਾਈਮ ਵੋਟਰ ਬਣੇ।

ਪ੍ਰਿਅੰਕਾ ਦੇ ਬੇਟੇ ਰੇਹਾਨ ਰਾਜੀਵ ਵਾਡਰਾ ਤੇ ਬੇਟੀ ਮਿਰਾਇਆ ਨੂੰ ਆਪਣੇ ਪਿਤਾ ਰਾਬਰਟ ਵਾਡਰਾ ਤੇ ਮਾਮੇ ਰਾਹੁਲ ਗਾਂਧੀ ਨਾਲ ਦੇਖਿਆ ਗਿਆ। ਇਸ ਦੌਰਾਨ ਪ੍ਰਿਅੰਕਾ ਗਾਂਧੀ ਵੀ ਉਨ੍ਹਾਂ ਦੇ ਨਾਲ ਸਨ।

Leave a Reply

Your email address will not be published. Required fields are marked *