ਵਾਰਾਨਸੀ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਵਾਰਾਨਸੀ ਲੋਕ ਸਭਾ ਸੀਟ ਤੋਂ ਆਪਣਾ ਨਾਮਜ਼ਦਗੀ ਪੱਤਰ ਦਾਖਲ ਕੀਤਾ। ਉਹ ਇਥੋਂ ਪਹਿਲੀ ਵਾਰ 2014 ਵਿੱਚ ਅਤੇ ਦੂਜੀ ਵਾਰ 2019 ਵਿੱਚ ਜਿੱਤੇ ਹਨ। ਚਿੱਟੇ ਕੁੜਤੇ-ਪਜਾਮੇ ਵਿੱਚ ਸਜੇ ਸ੍ਰੀ ਮੋਦੀ ਆਪਣਾ ਨਾਮਜ਼ਦਗੀ ਪੱਤਰ ਦਾਖ਼ਲ ਕਰਨ ਵਾਰਾਨਸੀ ਜ਼ਿਲ੍ਹਾ ਮੈਜਿਸਟਰੇਟ ਦਫ਼ਤਰ ਪੁੱਜੇ। ਇਸ ਦੌਰਾਨ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਵੀ ਉਨ੍ਹਾਂ ਦੇ ਨਾਲ ਸਨ। ਉਨ੍ਹਾਂ ਨਾਲ ਅਯੁੱਧਿਆ ਦੇ ਰਾਮ ਮੰਦਰ ‘ਚ ਭਗਵਾਨ ਰਾਮ ਲੱਲਾ ਦੀ ਮੂਰਤੀ ਦੀ ਸਥਾਪਨਾ ਲਈ ਸ਼ੁਭ ਸਮੇਂ ਦਾ ਐਲਾਨ ਕਰਨ ਵਾਲੇ ਪੰਡਤ ਗਣੇਸ਼ਵਰ ਸ਼ਾਸਤਰੀ ਅਤੇ ਪਟੇਲ ਸੰਘ ਦੇ ਪੁਰਾਣੇ ਵਰਕਰ ਅਤੇ ਪਿਛੜੇ ਵਰਗ ਦੇ ਬੈਜਨਾਥ ਪਟੇਲ ਮੌਜੂਦ ਸਨ। ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਨੇ ਨਾਮਜ਼ਦਗੀ ਭਰਨ ਤੋਂ ਪਹਿਲਾਂ ਅੱਜ ਗੰਗਾ ਨਦੀ ਦੇ ਕਿਨਾਰੇ ਦਸ਼ਾਸ਼ਵਮੇਧ ਘਾਟ ‘ਤੇ ਪੂਜਾ ਕੀਤੀ। ਪ੍ਰਧਾਨ ਮੰਤਰੀ ਨੇ ਵੈਦਿਕ ਜਾਪ ਦੌਰਾਨ ਗੰਗਾ ਘਾਟ ‘ਤੇ ਆਰਤੀ ਵੀ ਕੀਤੀ। ਉਨ੍ਹਾਂ ‘ਐਕਸ’ ’ਤੇ ਲਿਖਿਆ, ‘ਆਪਣੀ ਕਾਸ਼ੀ ਨਾਲ ਮੇਰਾ ਰਿਸ਼ਤਾ ਅਨਿੱਖੜਵਾਂ ਅਤੇ ਬੇਮਿਸਾਲ ਹੈ। ਮੈਂ ਬੱਸ ਇੰਨਾ ਕਹਿ ਸਕਦਾ ਹਾਂ ਕਿ ਇਸ ਨੂੰ ਸ਼ਬਦਾਂ ਵਿੱਚ ਬਿਆਨ ਨਹੀਂ ਕੀਤਾ ਜਾ ਸਕਦਾ।’ ਮੋਦੀ ਦੇ ਕਾਗਜ ਦਾਖਲ ਕਰਾਉਣ ਲਈ ਭਾਜਪਾ ਤੇ ਸਹਿਯੋਗੀ ਦਲਾਂ ਦੇ ਪ੍ਰਮੁੱਖ ਨੇਤਾ ਵਾਰਾਨਸੀ ਪੁੱਜੇ ਹੋਏ ਸਨ।
Related Posts
ਯੋਗੀ ਸਰਕਾਰ ਦੀ ਰਾਹ ’ਤੇ ਹਰਿਆਣਾ ਸਰਕਾਰ, ਗੁਰੂਗ੍ਰਾਮ ’ਚ ਗੈਂਗਸਟਰ ਦੀ ਹਵੇਲੀ ’ਤੇ ਚਲਾਇਆ ਬੁਲਡੋਜ਼ਰ
ਹਰਿਆਣਾ, 23 ਸਤੰਬਰ- ਹਰਿਆਣਾ ਦੀ ਮਨੋਹਰ ਲਾਲ ਖੱਟਰ ਦੀ ਸਰਕਾਰ ਹੁਣ ਉੱਤਰ ਪ੍ਰਦੇਸ਼ ਦੀ ਯੋਗੀ ਸਰਕਾਰ ਦੀ ਰਾਹ ‘ਤੇ ਚੱਲ…
ਆਬਕਾਰੀ ਨੀਤੀ ਘਪਲਾ: ਜ਼ਮਾਨਤ ਲਈ ਸਿਸੋਦੀਆ ਨੇ ਦਿੱਲੀ ਹਾਈ ਕੋਰਟ ‘ਚ ਦਾਇਰ ਕੀਤੀ ਅਰਜ਼ੀ
ਨਵੀ ਦਿੱਲੀ- ਆਬਕਾਰੀ ਨੀਤੀ ਘਪਲੇ ਮਾਮਲੇ ‘ਚ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਵਲੋਂ ਦਰਜ ਮਨੀ ਲਾਂਡਰਿੰਗ ਮਾਮਲੇ ‘ਚ ਜ਼ਮਾਨਤ ਲਈ ਸਾਬਕਾ ਉਪ…
ਬਟਾਲਾ ਪੁਲਿਸ ਨੇ 14 ਪੇਟੀਆਂ ਨਾਜਾਇਜ਼ ਸ਼ਰਾਬ ਕੀਤੀ ਬਰਾਮਦ, ਬੋਰੀਆਂ ‘ਚ ਲੁੱਕਾ ਕੇ ਰੱਖੀ ਸੀ ਸ਼ਰਾਬ
ਗੁਰਦਾਸਪੁਰ, 31 ਜੁਲਾਈ (ਦਲਜੀਤ ਸਿੰਘ)- ਬਟਾਲਾ ‘ਚ ਨਾਜਾਇਜ਼ ਸ਼ਰਾਬ ਦਾ ਕਾਲਾ ਕਾਰੋਬਾਰ ਰੋਕਣ ਲਈ ਐਕਸਾਈਜ਼ ਵਿਭਾਗ ਦੀ ਉੱਚ ਪੱਧਰੀ ਟੀਮ…