ਕਲਾਨੌਰ : ਅਰਵਿੰਦ ਕੇਜਰੀਵਾਲ ਦੀ ਰਿਹਾਈ ਕਾਰਨ ਮੁੱਖ ਮੰਤਰੀ ਭਗਵੰਤ ਮਾਨ ਦੀ ਗੁਰਦਾਸਪੁਰ ਰੈਲੀ ਰੱਦ ਹੋ ਗਈ ਹੈ। ਉਹ ਕੇਜਰੀਵਾਲ ਨਾਲ ਮੁਲਾਕਾਤ ਲਈ ਥੋੜ੍ਹੀ ਦੇਰ ‘ਚ ਅੰਮ੍ਰਿਤਸਰ ਏਅਰਪੋਰਟ ਤੋਂ ਦਿੱਲੀ ਰਵਾਨਾ ਹੋਣਗੇ। ਮੁੱਖ ਮੰਤਰੀ ਨੇ ਆਪਣੇ ਐਕਸ ਹੈਂਡਲ ‘ਤੇ ਸੁਪਰੀਮ ਕੋਰਟ ਦਾ ਧੰਨਵਾਦ ਕੀਤਾ ਹੈ। ਉਨ੍ਹਾਂ ਲਿਖਿਆ ਕਿ ਅਸੀਂ ਹੁਣ ਲੋਕਤੰਤਰ ਨੂੰ ਬਚਾਉਣ ਦੀ ਲੜਾਈ ਹੋਰ ਸ਼ਿੱਦਤ ਨਾਲ ਲੜਾਂਗੇ। ਉਨ੍ਹਾਂ ਲਿਖਿਆ ਹੈ ਕਿ ਅਰਵਿੰਦ ਕੇਜਰੀਵਾਲ ਇਕ ਵਿਅਕਤੀ ਨਹੀਂ ਇਕ ਸੋਚ ਹੈ…ਤੇ ਹੁਣ ਇਸ ਸੋਚ ਨੂੰ ਹੋਰ ਤੇਜ਼ੀ ਨਾਲ ਅੱਗੇ ਲੈ ਕੇ ਵਧਾਂਗੇ…ਇੰਕਲਾਬ ਜ਼ਿੰਦਾਬਾਦ।
CM ਭਗਵੰਤ ਮਾਨ ਦੀ ਗੁਰਦਾਸਪੁਰ ਰੈਲੀ ਰੱਦ, ਕੇਜਰੀਵਾਲ ਨਾਲ ਮੁਲਾਕਾਤ ਲਈ ਜਾਣਗੇ ਦਿੱਲੀ
