ਦੇਹਰਾਦੂਨ: Chardham Yatra 2024: ਉੱਤਰਾਖੰਡ ਵਿੱਚ 10 ਮਈ ਤੋਂ ਚਾਰਧਾਮ ਯਾਤਰਾ ਸ਼ੁਰੂ ਹੋਣ ਜਾ ਰਹੀ ਹੈ। ਯਾਤਰਾ ਨੂੰ ਆਸਾਨ, ਸੁਰੱਖਿਅਤ ਅਤੇ ਸੁਚੱਜੇ ਢੰਗ ਨਾਲ ਸੰਗਠਿਤ ਕਰਨ ਲਈ ਸਰਕਾਰ ਨੇ ਤਿਆਰੀਆਂ ਨੂੰ ਅੰਤਿਮ ਰੂਪ ਦੇ ਦਿੱਤਾ ਹੈ।ਚਾਰਧਾਮ ਯਾਤਰਾ ਦੇ ਰੂਟ ‘ਤੇ ਮਾਹਿਰ ਡਾਕਟਰਾਂ ਦੀ ਤਾਇਨਾਤੀ ਕੀਤੀ ਜਾ ਰਹੀ ਹੈ। ਯਾਤਰਾ ਦੌਰਾਨ ਰੋਟੇਸ਼ਨ ‘ਤੇ ਚਾਰਧਾਮ ਯਾਤਰਾ ਮਾਰਗ ‘ਤੇ ਸਥਿਤ ਹਸਪਤਾਲਾਂ ਵਿਚ ਕੁੱਲ 180 ਡਾਕਟਰ ਤਾਇਨਾਤ ਕੀਤੇ ਜਾਣਗੇ। ਇਸ ਤੋਂ ਇਲਾਵਾ ਨਿੱਜੀ ਖੇਤਰ ਦੇ ਡਾਕਟਰਾਂ ਦਾ ਵੀ ਸਹਿਯੋਗ ਲਿਆ ਜਾ ਰਿਹਾ ਹੈ।
50 ਸਾਲ ਤੋਂ ਵੱਧ ਉਮਰ ਦੇ ਸ਼ਰਧਾਲੂਆਂ ਦੀ ਸਿਹਤ ਜਾਂਚ ਜ਼ਰੂਰੀ, ਸ਼ਰਧਾਲੂਆਂ ਲਈ ਜਾਰੀ ਕੀਤੇ ਇਹ ਦਿਸ਼ਾ-ਨਿਰਦੇਸ਼
