ਜਲੰਧਰ : ਜੰਮੂ-ਕਸ਼ਮੀਰ ‘ਚ ਹਵਾਈ ਫ਼ੌਜ ਦੇ ਕਾਫਲੇ ‘ਤੇ ਹੋਏ ਅੱਤਵਾਦੀ ਹਮਲੇ ਨੂੰ ਭਾਜਪਾ ਦਾ ਸਟੰਟ ਦੱਸ ਕੇ ਵਿਵਾਦਾਂ ‘ਚ ਘਿਰੇ ਸਾਬਕਾ ਮੁੱਖ ਮੰਤਰੀ ਅਤੇ ਜਲੰਧਰ ਸੰਸਦੀ ਸੀਟ ਤੋਂ ਕਾਂਗਰਸ ਦੇ ਉਮੀਦਵਾਰ ਚਰਨਜੀਤ ਸਿੰਘ ਚੰਨੀ ਨੇ ਅੱਜ ਕਿਹਾ ਹੈ ਕਿ ਉਨ੍ਹਾਂ ਨੂੰ ਫ਼ੌਜੀਆਂ ‘ਤੇ ਮਾਣ ਹੈ, ਜੋ ਦੇਸ਼ ਦੀ ਰਾਖੀ ਲਈ ਡਟੇ ਰਹਿੰਦੇ ਹਨ। ਚੰਨੀ ਨੇ ਕਿਹਾ ਕਿ ਉਨ੍ਹਾਂ ਨੇ ਇਹ ਬਿਆਨ ਦਿੱਤਾ ਸੀ ਕਿ ਪਿਛਲੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਵੀ ਜੰਮੂ-ਕਸ਼ਮੀਰ ‘ਚ ਅੱਤਵਾਦੀ ਹਮਲਾ ਹੋਇਆ ਸੀ, ਜਿਸ ‘ਚ 40 ਜਵਾਨ ਸ਼ਹੀਦ ਹੋਏ ਸਨ।
ਫ਼ੌਜੀਆਂ ‘ਤੇ ਮਾਣ ਪਰ ਹਮਲੇ ਰੋਕਣ ‘ਚ ਸਰਕਾਰ ਨਾਕਾਮ ਕਿਉਂ…’, ਚੰਨੀ ਨੇ ਹੁਣ ਕੇਂਦਰ ‘ਤੇ ਵਿੰਨ੍ਹਿਆ ਨਿਸ਼ਾਨਾ
