ਪਟਿਆਲਾ : ਪੰਜਾਬ ਸਕੂਲ ਸਿੱਖਿਆ ਬੋਰਡ (Punjab School Education Board) ਵਲੋਂ ਮੰਗਲਵਾਰ ਨੂੰ ਐਲਾਨੇ ਅੱਠਵੀਂ ਜਮਾਤ ਦੇ ਨਤੀਜਿਆਂ ’ਚ ਪਟਿਆਲਾ ਜ਼ਿਲ੍ਹੇ ਦੇ 33 ਬੱਚਿਆਂ ਨੇ ਮੈਰਿਟ ਸੂਚੀ ’ਚ ਆਪਣਾ ਨਾਂ ਦਰਜ ਕਰਵਾ ਕੇ ਸਕੂਲ ਤੇ ਮਾਪਿਆਂ ਦਾ ਨਾਂ ਚਮਕਾਇਆ ਹੈ। ਦਸਵੀਂ ਤੇ ਬਾਰ੍ਹਵੀਂ ਵਾਂਗ ਅੱਠਵੀ ’ਚ ਵੀ ਕੁੜੀਆਂ ਦੀ ਸਰਦਾਰੀ ਕਾਇਮ ਰਹੀ। ਅੱਠਵੀ ਕਲਾਸ ‘ਚ ਜ਼ਿਲ੍ਹਾ ਪਟਿਆਲਾ ਦੇ ਸਕੂਲਾਂ ‘ਚੋਂ 19073 ਵਿਦਿਆਰਥੀਆਂ ਨੇ ਪ੍ਰੀਖਿਆ ‘ਚ ਭਾਗ ਲਿਆ ਸੀ, ਜਿਨ੍ਹਾਂ ਵਿਚ 18756 ਪਾਸ ਹੋਏ ਜਦੋ ਕਿ 1317 ਫੇਲ੍ਹ ਹੋਏ ਹਨ। ਇਸ ਤਰ੍ਹਾਂ ਪਾਸ ਫੀਸਦ 98.34 ਫੀਸਦੀ ਰਹੀ ਹੈ।
ਪਟਿਆਲਾ ਜ਼ਿਲ੍ਹੇ ਦੇ 33 ਬੱਚੇ ਮੈਰਿਟ ’ਚ, ਪ੍ਰਭਜੋਤ ਸਿੰਘ ਜ਼ਿਲ੍ਹੇ ‘ਚੋਂ ਅੱਵਲ; 1317 ਹੋਏ ਫੇਲ੍ਹ
