ਚੰਡੀਗੜ੍ਹ,26 ਅਪਰੈਲ; ਗੁਜਰਾਤ ਦੀ ਪਾਰੁਲ ਯੂਨੀਵਰਸਿਟੀ ਨੇ ਟ੍ਰਾਈ ਸਿਟੀ ਤੇ ਪੰਜਾਬ ਦੇ ਵਿਦਿਆਰਥੀਆਂ ਨੂੰ ਖਿਚਣ ਲਈ ਡੋਮਾਸਾਇਲ ਵਜ਼ੀਫਾ ਸਕੀਮ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ।ਇਸ ਸਕੀਮ ਤਹਿਤ ਵਿਦਿਆਰਥੀਆਂ ਦੀ ਚੌਥਾ ਹਿੱਸਾ ਫੀਸ ਮੁਆਫ਼ ਕੀਤੀ ਜਾਵੇਗੀ।
ਯੂਨੀਵਰਸਿਟੀ ਦੇ ਉੱਤਰੀ ਭਾਰਤ ਦੇ ਦਾਖਲਿਆਂ ਦੇ ਹੈਡ ਦਵਿੰਦਰ ਠੁਕਰਾਲ ਨੇ ਦੱਸਿਆ ਕਿ ਪਾਰੁਲ ਯੂਨੀਵਰਸਿਟੀ ਵਾਡੋਦਰਾਵਿਤ55000 ਵਿਦਿਆਰਥੀ ਪੜ੍ਹਦੇ ਹਨ ਤੇ ਇਨ੍ਹਾਂ ਵਿਚ 53ਦੇਸਾਂ ਦੇ 4700 ਵਿਦਿਆਰਥੀ ਵੀ ਸ਼ਾਮਲ ਹਨ
। ਯੂਨੀਵਰਸਿਟੀ ਦੇ 29 ਹੋਸਟਲ ਹਨ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਨੂੰ ਨਵੀਨਤਮ ਕੋਰਸ ਕਰਵਾਏ ਜਾਂਦੇ ਹਨ। ਉਨ੍ਹਾਂ ਦਸਿਆ ਕਿ ਜਲਦੀ ਹੀ ਚੰਡੀਗੜ੍ਹ ਦੇ ਆਸਪਾਸ ਕੈਂਪਸ ਖੋਲਿਆ ਜਾਵੇਗਾ।