ਬਠਿੰਡਾ, 23 ਅਪਰੈਲ , ਇਥੋਂ ਦੇ ਜਨਤਾ ਨਗਰ ਦੇ ਸਾਹਮਣੇ ਨਹਿਰ ਵਾਲੇ ਪਾਸੇ ਬਣੀ ਉੜੀਆ ਕਲੋਨੀ ਵਿੱਚ ਅੱਜ ਸਵੇਰੇ 5 ਵਜੇ ਦੇ ਅੱਗ ਲੱਗ ਗਈ। ਫ਼ਾਇਰ ਬ੍ਰਿਗੇਡ ਅਧਿਕਾਰੀਆਂ ਨੇ ਦੱਸਿਆ ਕਿ 5.43 ਵਜੇ ਪੁਲੀਸ ਕੰਟਰੋਲ ਰੂਮ ਤੋਂ ਸੂਚਨਾ ਮਿਲੀ ਕਿ ਉੜੀਆ ਕਲੋਨੀ ਵਿੱਚ ਅੱਗ ਲੱਗ ਗਈ। ਸੂਚਨਾ ਮਿਲਦੇ ਹੀ ਸਬ ਫਾਇਰ ਅਫਸਰ ਪ੍ਰਮੋਦ ਕੁਮਾਰ ਦੀ ਅਗਵਾਈ ਵਿੱਚ ਚਾਰ ਟੈਂਡਰ ਮੌਕੇ ’ਤੇ ਪੁੱਜੇ। ਇਸ ਦੁਰਘਟਨਾ ਵਿੱਚ ਦੋ ਬੱਚੀਆਂ 6 ਸਾਲਾ ਸੰਜਣੀ ਕੁਮਾਰੀ ਤੇ 9 ਸਾਲਾ ਪ੍ਰਿਆ ਦੀ ਮੌਤ ਹੋ ਗਈ। ਕੁਝ ਜ਼ਖ਼ਮੀਆਂ ਨੂੰ ਹਸਪਤਾਲ ’ਚ ਦਾਖਲ ਕਰਵਾਇਆ ਗਿਆ ਹੈ। ਘਟਨਾ ਵਿੱਚ ਦਰਜਨ ਤੋਂ ਵੱਧ ਝੁੱਗੀਆਂ ਸੜ ਕੇ ਸਵਾਹ ਹੋ ਗਈਆਂ।
ਬਠਿੰਡਾ ਦੀ ਉੜੀਆ ਕਲੋਨੀ ’ਚ ਅੱਗ ਲੱਗਣ ਕਾਰਨ ਦਰਜਨ ਤੋਂ ਵੱਧ ਝੁੱਗੀਆਂ ਸੜੀਆਂ, ਦੋ ਬੱਚੀਆਂ ਦੀ ਮੌਤ
