ਭੁਵਨੇਸ਼ਵਰ : ਅੱਜ ਸਵੇਰੇ-ਸਵੇਰੇ ਮਹਾਪ੍ਰਭੂ ਜਗਨਨਾਥ ਜੀ ਨੂੰ ਮਹਾਇਸ਼ਨਾਨ ਕਰਵਾਇਆ ਗਿਆ। ਜਗਨਨਾਥ ਮੰਦਰ ਅੰਦਰ ਵਿਹੜੇ ਕੋਲ ਖੂਨ ਦੇ ਛਿੱਟੇ ਪੈਣ ਕਾਰਨ ਮਹਾਪ੍ਰਭੂ ਨੂੰ ਇਸ਼ਨਾਨ ਕਰਵਾਉਣਾ ਪਿਆ। ਮੰਗਲ ਆਰਤੀ ਤੋਂ ਪਹਿਲਾਂ ਮਹਾਪ੍ਰਭੂ ਨੂੰ ਮਹਾਇਸ਼ਨਾਨ ਕਰਵਾਇਆ ਗਿਆ।
ਜਾਣਕਾਰੀ ਅਨੁਸਾਰ ਸਵੇਰੇ 5.21 ਵਜੇ ਸਿੰਘਦੁਆਰ ਖੁੱਲ੍ਹਣ ਤੋਂ ਬਾਅਦ ਸੇਵਕ ਘਰ ਦੀਆਂ ਔਰਤਾਂ ਸਭ ਤੋਂ ਪਹਿਲਾਂ ਮਹਾਂਪ੍ਰਭੂ ਦੇ ਦਰਸ਼ਨਾਂ ਲਈ ਮੰਦਰ ‘ਚ ਦਾਖ਼ਲ ਹੋਈਆਂ ਕਿਉਂਕਿ ਮੰਗਲ ਆਰਤੀ ਸਮੇਂ ਸਿਰਫ਼ ਸੇਵਕ, ਉਸ ਦੀ ਪਤਨੀ ਜਾਂ ਪਰਿਵਾਰਕ ਮੈਂਬਰ ਹੀ ਨੇੜਲੇ ਵਿਹੜੇ ਤੱਕ ਜਾਂਦੇ ਹਨ |
ਹਾਲਾਂਕਿ ਅੱਜ ਸਵੇਰੇ ਸੇਵਕ ਘਰ ਦੀ ਇਕ ਔਰਤ ਨੇ ਜਗਨਨਾਥ ਮੰਦਰ ਦੇ ਦਰਵਾਜ਼ੇ ਕੋਲ ਆਪਣਾ ਹੱਥ ਰੱਖਿਆ ਤਾਂ ਉਸ ਦੀ ਉਂਗਲੀ ਦਰਵਾਜ਼ੇ ‘ਚ ਆ ਗਈ, ਜਿਸ ਕਾਰਨ ਉਸ ਦੀ ਉਂਗਲੀ ਵਿੱਚੋਂ ਖੂਨ ਨਿਕਲ ਆਇਆ ਤੇ ਉਸ ਦੇ ਛਿੱਟੇ ਉੱਥੇ ਡਿੱਗ ਗਏ
ਮੰਗਲ ਆਰਤੀ ਤੋਂ ਪਹਿਲਾਂ ਕਰਵਾਇਆ ਗਿਆ ਮਹਾਇਸ਼ਨਾਨ
ਅਜਿਹੇ ‘ਚ ਮੰਗਲ ਆਰਤੀ ਤੋਂ ਪਹਿਲਾਂ ਨੀਤੀ ਨੂੰ ਰੋਕ ਦਿੱਤਾ ਗਿਆ ਅਤੇ ਮਹਾਪ੍ਰਭੂ ਨੂੰ ਕਰੀਬ ਇਕ ਘੰਟੇ ਤਕ ਇਸ਼ਨਾਨ ਕਰਵਾਇਆ ਗਿਆ। ਇਸ ਸਮੇਂ ਮੰਦਰ ‘ਚ ਸ਼ਰਧਾਲੂਆਂ ਦੇ ਦਾਖਲੇ ‘ਤੇ ਰੋਕ ਲਗਾ ਦਿੱਤੀ ਗਈ। ਇਸ਼ਨਾਨ ਤੋਂ ਬਾਅਦ ਗਭਾ ਵੇਸ਼ ਅਤੇ ਫਿਰ ਮੰਗਲ ਆਰਤੀ ਕੀਤੀ ਗਈ। ਅਜਿਹੀ ਸਥਿਤੀ ਵਿੱਚ ਅੱਜ ਮੰਦਰ ਦੀਆਂ ਰਸਮਾਂ ਵਿਚ ਦੇਰੀ ਹੋ ਗਈ। ਕੁਝ ਸਮੇਂ ਤੋਂ ਆਮ ਸ਼ਰਧਾਲੂਆਂ ਦੇ ਦਰਸ਼ਨਾਂ ‘ਤੇ ਪਾਬੰਦੀ ਹੋਣ ਕਾਰਨ ਮੰਦਰ ਦੇ ਬਾਹਰ ਸ਼ਰਧਾਲੂਆਂ ਦੀ ਭਾਰੀ ਭੀੜ ਇਕੱਠੀ ਹੋ ਗਈ ਸੀ। ਸ਼ਰਧਾਲੂਆਂ ਨੂੰ ਮਹਾਇਸ਼ਨਾਨ ਤੋਂ ਬਾਅਦ ਹੀ ਅੰਦਰ ਜਾਣ ਦਿੱਤਾ ਗਿਆ।