ਟੋਕੀਓ, 13 ਮਾਰਚ
ਜਾਪਾਨ ਦੀ ਨਿੱਜੀ ਕੰਪਨੀ ਵੱਲੋਂ ਪੁਲਾੜ ਵਿੱਚ ਭੇਜਿਆ ਜਾ ਰਿਹਾ ਰਾਕੇਟ ਅੱਜ ਲਾਂਚ ਹੋਣ ਤੋਂ ਕੁਝ ਦੇਰ ਬਾਅਦ ਹੀ ਫੱਟ ਗਿਆ। ਇਹ ਜਾਪਾਨ ਦੀ ਕਿਸੇ ਨਿੱਜੀ ਖੇਤਰ ਦੀ ਕੰਪਨੀ ਦਾ ਪਹਿਲਾ ਰਾਕੇਟ ਸੀ। ਆਨਲਾਈਨ ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ‘ਕੈਰੋਸ’ ਨਾਮਕ ਰਾਕੇਟ ਨੂੰ ਮੱਧ ਜਾਪਾਨ ਦੇ ਵਾਕਾਯਾਮਾ ਤੋਂ ਲਾਂਚ ਕੀਤਾ ਜਾ ਰਿਹਾ ਹੈ ਪਰ ਉਡਾਣ ਭਰਨ ਤੋਂ ਕੁਝ ਪਲਾਂ ਵਿੱਚ ਉਸ ਵਿੱਚ ਧਮਾਕਾ ਹੋ ਜਾਂਦਾ ਹੈ। ਇਲਾਕੇ ‘ਚ ਭਾਰੀ ਧੂੰਆਂ ਦੇਖਿਆ ਗਿਆ ਅਤੇ ਕਈ ਥਾਵਾਂ ‘ਤੇ ਅੱਗ ਦੀਆਂ ਲਪਟਾਂ ਉੱਠਣ ਲੱਗੀਆਂ।ਜੇ ਇਹ ਸਫਲ ਰਿਹਾ ਹੁੰਦਾ ਤਾਂ ‘ਸਪੇਸ ਵਨ’ ਪੁਲਾੜ ’ਚ ਰਾਕੇਟ ਭੇਜਣ ਵਾਲੀ ਪਹਿਲੀ ਨਿੱਜੀ ਕੰਪਨੀ ਹੁੰਦੀ।