ਨਵੀਂ ਦਿੱਲੀ, 1 ਮਾਰਚ
ਤੇਲ ਮਾਰਕੀਟਿੰਗ ਕੰਪਨੀਆਂ ਨੇ ਵਪਾਰਕ ਤਰਲ ਪੈਟਰੋਲੀਅਮ ਗੈਸ (ਐੱਲਪੀਜੀ) ਸਿਲੰਡਰ ਦੀਆਂ ਕੀਮਤ ਵਿਚ ਵਾਧੇ ਦਾ ਐਲਾਨ ਕੀਤਾ ਹੈ, ਜੋ 1 ਮਾਰਚ ਤੋਂ ਲਾਗੂ ਹੋ ਗਈਆਂ ਹਨ। ਸੂਤਰਾਂ ਮੁਤਾਬਕ 19 ਕਿਲੋ ਵਪਾਰਕ ਐੱਲਪੀਜੀ ਸਿਲੰਡਰ ‘ਚ 25.50 ਰੁਪਏ ਦਾ ਵਾਧਾ ਕੀਤਾ ਗਿਆ ਹੈ, ਜਿਸ ਨਾਲ ਵੱਖ-ਵੱਖ ਮੈਟਰੋ ਸ਼ਹਿਰਾਂ ਦੇ ਖਪਤਕਾਰਾਂ ‘ਤੇ ਅਸਰ ਪਿਆ ਹੈ। ਹੁਣ ਦਿੱਲੀ ਵਿੱਚ 19 ਕਿਲੋਗ੍ਰਾਮ ਦੇ ਵਪਾਰਕ ਐੱਲਪੀਜੀ ਸਿਲੰਡਰ ਦੀ ਪ੍ਰਚੂਨ ਵਿਕਰੀ ਕੀਮਤ 1795 ਰੁਪਏ ਹੋ ਗਈ ਹੈ।